ਕੋਰੋਨਾ ਵਾਇਰਸ ਦੇ ਬਚਾਅ ਲਈ ਵਧੀਕ ਡਿਪਟੀ ਕਮਿਸ਼ਨਰ ਵਲੋਂ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਜ਼ਿਲਾ ਪ੍ਰਬੰਧਕੀ ਵਿੱਚ ਦਾਖਲ ਹੋਣ ਵਾਲੇ ਨਾਗਰਿਕ ਆਪਣੇ ਮੂੰਹ ਤੇ ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਦਾ ਰੱਖਣ ਵਿਸ਼ੇਸ ਖਿਆਲ

ਸ੍ਰੀ ਮੁਕਤਸਰ ਸਾਹਿਬ :- ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦੇ ਮੱਦੇਨਜਰ ਸ੍ਰੀ ਰਾਜੇਸ਼ ਤਿ੍ਰਪਾਠੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਮੁਕਤਸਰ ਸਾਹਿਬ ਨੇ ਕੋਵਿਡ ਤੋਂ ਬਚਾਅ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਦਾਖਲ ਹੋਣ ਵਾਲੇ ਨਾਗਰਿਕਾਂ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।  ਉਹਨਾਂ ਦੱਸਿਆ ਕਿ  ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ  ਕਰਮਚਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਆਪਣੇ ਮੂੰਹ ਤੇ ਮਾਸਕ ਜਰੂਰ ਲਗਾ ਕੇ ਰੱਖਣ, ਸੈਨੀਟਾਈਜਰ ਦੀ ਵਰਤੋ ਕਰਨ ਅਤੇ ਆਪਸੀ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ। ਉਹਨਾਂ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਵਿੱਚ ਦਾਖਲ ਹੋਣ ਵਾਲੇ ਅਧਿਕਾਰੀ, ਕਰਮਚਾਰੀ ਅਤੇ ਆਮ ਜਨਤਾ ਆਪਣੇ ਮੂੰਹ ਤੇ ਮਾਸਕ ਲਗਾਉਣ ਤੋਂ ਇਲਾਵਾ ਆਪਣੇ ਹੱਥਾਂ ਨੂੰ ਸਾਫ ਪਾਣੀ ਨਾਲ ਧੋਣ ਅਤੇ ਆਪਣਾ ਤਾਪਮਾਨ ਆਧੁਨਿਕ ਥਰਮੋਮੀਟਰ ਨਾਲ ਚੈਕ ਕਰਵਾਉਣ। ਉਹਨਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿੱਚ ਸਾਰੇ ਦਫਤਰਾਂ ਅਤੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਿਹਤ ਵਿਭਾਗ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਨ।

 ਉਹਨਾਂ ਸਿਹਤ ਵਿਭਾਗ ਦੀਆਂ ਰਿਪੋਰਟਾਂ ਦੇ ਹਵਾਲੇ ਅਨੁਸਾਰ ਦੱਸਿਆ ਕਿ ਜ਼ਿਲੇ ਵਿੱਚ ਇਸ ਸਮੇਂ 54 ਮਰੀਜ਼ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ ਪਾਏ ਗਏ ਹਨ। ਉਹਨਾਂ ਦੱਸਿਆ ਕਿ ਪਿਛਲੇ ਹਫਤੇ ਪਹਿਲਾ 4 ਕੋਰੋਨਾ ਵਾਇਰਸ ਮਰੀਜ ਪਾਏ ਗਏ, ਉਸ ਤੋਂ ਅਗਲੇ ਦਿਨ 5,ਫਿਰ 14 ਅਤੇ ਫਿਰ 12 ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜਾਂ ਪਾਏ ਗਏ ਹਨ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਨਿਕਲਣ ਸਮੇਂ ਮਾਸਕ ਜਰੂਰ ਲਗਾਉਣ, ਹਰੇਕ ਜਗਾ ਤੇ 6 ਫੁੱਟ ਦੀ ਦੂਰੀ  ਬਣਾ ਕੇ ਰੱਖਣ ਅਤੇ ਵਾਰ ਵਾਰ ਹੱਥ ਸਾਬਣ ਨਾਲ ਧੋਣ। ਉਹਨਾਂ ਸਮੂਹ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਕਿ  ਜਨਤਕ ਥਾਵਾਂ ਖਾਸ ਕਰਕੇ ਧਾਰਮਿਕ ਅਸਥਾਨਾਂ, ਗੁਰਦੁਆਰਿਆਂ, ਮੰਦਰਾਂ ਆਦਿ  ਜਿਥੇ ਕਿ ਇਕੱਠ ਜ਼ਿਆਦਾ ਹੁੰਦਾ ਹੈ ਤੋਂ ਇਲਾਵਾ ਪਾਰਕਾਂ ਮੈਰਿਜ਼ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ ਬੈਂਕੁਇਟ ਹਾਲਾਂ ਆਦਿ ਵਿਖੇ ਮਾਸਕਾਂ ਅਤੇ ਸੈਨੇਟਾਈਜ਼ਰ ਦਾ ਪ੍ਰਬੰਧ ਕਰਨ, ਸਮਾਜਿਕ ਦੂਰੀ  ਅਤੇ ਹੱਥ ਧੋਣ ਦਾ ਪ੍ਰਬੰਧ ਜਰੂਰੀ ਕਰਨ। ਉਹਨਾਂ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਨੂੰ ਕਿਹਾ ਕਿ ਕੋਵਿਡ-19 ਦੇ ਫੇੈਲਾਅ ਨੂੰ ਰੋਕਣ ਲਈ  ਆਮ ਲੋਕਾ ਵਿੱਚ ਕੋਰੋਨਾ ਤੋਂ ਬਚਾਅ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ  ਕੋਵਿਡ-19 ਸਬੰਧੀ ਕੋਈ ਵੀ ਲੱਛਣ ਆਉਂਦਾ ਹੈ ਤਾਂ ਉਹ ਆਪਣਾ ਕੋਵਿਡ ਟੈਸਟ ਜਰੂਰ  ਕਰਵਾਉਣ । ਉਹਨਾਂ ਇਹ ਵੀ ਕਿਹਾ ਕਿ ਸਿਹਤ ਵਿਭਾਗ ਵਲੋਂ ਜੋ ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਵਿੱਚ ਆਪਣਾ ਯੋਗਦਾਨ ਜਰੂਰ ਪਾਉਣ ਅਤੇ  ਵਧੇਰੀ ਉਮਰ ਦੇ ਲੋਕ ਆਪਣਾ ਕੋਰੋਨਾ ਵੈਕਸ਼ੀਨ ਦਾ ਟੀਕਾ ਜਰੂਰ ਲਗਾਉਣ।