ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਰਕਰਾਂ ਵੱਲੋਂ ਪਿੰਡ ਪੱਕੀ ਟਿੱਥੀ ਵਿਖੇ ਤੰਬਾਕੂ ਵਿਰੋਧੀ ਕੀਤੀਆਂ ਗਈਆਂ ਗਤੀਵਿਧੀਆਂ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਿਵਲ ਸਰਜਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਡਾ. ਨਵਜੋਤ ਕੌਰ, ਜ਼ਿਲਾ ਨੋਡਲ ਅਫਸਰ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਡਾ. ਸੰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਡਾ. ਪਵਨ ਮਿੱਤਲ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਡੀਲਿੰਗ ਸਹਾਇਕ ਜ਼ਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੈੱਲਥ ਐਂਡ ਵੈੱਲਨੈਸ ਸੈਂਟਰ ਪੱਕੀ ਟਿੱਬੀ ਦੇ ਸਟਾਫ਼ ਸੁਨੀਤਾ ਰਾਣੀ ਕਮਿਊਨਿਟੀ ਹੈੱਲਥ ਅਫ਼ਸਰ ਅਤੇ ਗੁਰਪ੍ਰੀਤ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਵੱਲੋਂ ਤੰਬਾਕੂ ਵਿਰੋਧੀ ਗਤੀਵਿਧੀਆਂ ਕੀਤੀਆਂ ਗਈਆਂ।
ਪਿੰਡ ਪੱਕੀ ਟਿੱਬੀ ਵਿਖੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਲੋਕਾਂ ਨੂੰ ਤੰਬਾਕੂ, ਬੀੜੀ, ਸਿਗਰੇਟ ਅਤੇ ਗਾਂਜਾ ਆਦਿ ਨਸ਼ਿਆਂ ਦੇ ਸਿਹਤ ਤੇ ਪੈਣ ਵਾਲੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਇਹਨਾਂ ਦਾ ਸੇਵਨ ਕਰਨਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਕੋਟਾਪਾ ਐਕਟ 2003 ਅਧੀਨ 18 ਸਾਲ ਤੋਂ ਘੱਟ ਉਮਰ ਵਾਲੇ ਲਈ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੇਚਣਾ ਅਤੇ ਖਰੀਦਣਾ ਕਾਨੂੰਨੀ ਜੁਰਮ ਹੈ। ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਤੇ ਇਨ੍ਹਾਂ ਪਦਾਰਥਾਂ ਦੀ ਐਡ ਨਾਲ ਸੰਬੰਧਿਤ ਕੋਈ ਵੀ ਪੋਸਟਰ ਨਹੀਂ ਲਗਾ ਸਕਦਾ। Author : Malout Live