ਵਿਧਾਨ ਸਭਾ -086 ਪੋਸਟਲ ਬੈਲਟ ਲਈ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ

ਮਲੋਟ:- ਵਿਧਾਨ ਸਭਾ ਚੋਣਾਂ-2022 ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 80 ਸਾਲ ਦੀ ਉਮਰ ਅਤੇ PWD ਵੋਟਰ ਦੀ ਵੋਟ ਲਈ ਨਿਰਧਾਰਿਤ ਕੀਤੇ ਗਏ ਸ਼ਡਿਊਲ ਹਲਕਾ -086 ਦੇ ਵੋਟਰਾਂ ਦੀ ਪੋਸਟਲ ਬੈਲਟ ਵੋਟਿੰਗ ਲਈ 6 (ਛੇ) ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ, ਜੋ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਰਹਿ ਰਹੇ 80 ਸਾਲ ਦੀ ਉਮਰ ਅਤੇ PWD ਵੋਟਰਾਂ ਦੀ ਵੋਟ ਕਾਸਟ ਕਰਵਾਉਣਗੀਆਂ। ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਉਪਰੰਤ ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐੱਸ, ਰਿਟਰਨਿੰਗ ਅਫਸਰ -086 ਮੁਕਤਸਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਤਰ੍ਹਾਂ ਕਰਵਾਈ ਜਾ ਰਹੀਂ ਵੋਟਿੰਗ ਦੌਰਾਨ ਪੂਰੀ ਸੁਰੱਖਿਆ,

ਨਿਰਪੱਖਤਾ, ਗੁਪਤਤਾ ਬਣਾਈ ਰੱਖਣ ਲਈ ਪੋਲਿੰਗ ਪਾਰਟੀਆਂ ਨੂੰ ਪੂਰੀ ਟਰੇਨਿੰਗ ਦਿੱਤੀ ਗਈ ਹੈ ਅਤੇ ਇਸ ਦੀ ਵੀਡਿਓਗ੍ਰਾਫੀ ਵੀ ਕਰਵਾਈ ਜਾਵੇਗੀ। ਇਸ ਕੰਮ ਦੀ ਸੁਪਰਵੀਜ਼ਨ ਲਈ ਸੈਕਟਰ ਅਫਸਰ ਅਤੇ ਮਾਈਕਰੋ ਅਬਜ਼ਰਵਰ ਵੀ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੋਲਿੰਗ ਪਾਰਟੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਵੋਟਰ ਦੇ ਘਰ ਜਾ ਕੇ ਵੋਟਿੰਗ ਕਰਵਾਉਣਾ ਇੱਕ ਬਹੁਤ ਜਿੰਮੇਵਾਰੀ ਦਾ ਕੰਮ ਹੈ, ਇਸ ਨੂੰ ਬਾਖੂਬੀ ਅਤੇ ਵਧੀਆਂ ਢੰਗ ਨਾਲ ਨਿਭਾਇਆ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ 14 ਫਰਵਰੀ ਨੂੰ ਵੀ ਬਾਕੀ ਰਹਿੰਦੇ 80 ਸਾਲ ਦੀ ਉਮਰ ਅਤੇ PWD ਵੋਟਰਾਂ ਦੀ ਵੋਟ ਕਾਸਟ ਕਰਵਾਈ ਜਾਵੇਗੀ। ਇਸ ਸਮੇਂ ਸਹਾਇਕ ਰਿਟਰਨਿੰਗ ਅਫਸਰ -1, 086 ਮੁਕਤਸਰ, ਸ਼੍ਰੀ ਰਜਿੰਦਰ ਸਿੰਘ ਬੁੱਟਰ ਸੁਪਰਡੈਂਟ ਅਤੇ ਪ੍ਰਿੰਸੀਪਲ ਵਿਜੈ ਸੇਤੀਆ ਬਤੌਰ ਨੋਡਲ ਅਫ਼ਸਰ, ਪੋਸਟਲ ਬੈਲਟ ਵੀ ਮੌਜੂਦ ਸਨ।