ਐੱਸ.ਡੀ.ਐੱਮ ਨੇ ਕੈਮਿਸਟ ਐਸੋਸੀਏਸ਼ਨ ਨਾਲ ਕੀਤੀ ਮੀਟਿੰਗ
ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਸ਼੍ਰੀਮਤੀ ਸਵਰਨਜੀਤ ਕੌਰ ਉਪ-ਮੰਡਲ ਮੈਜਿਸਟਰੇਟ, ਸ਼੍ਰੀ ਮੁਕਤਸਰ ਸਾਹਿਬ ਨੇ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਕੈਮਿਸਟ ਐਸੋਸੀਏਸ਼ਨ ਦੇ ਨੁੰਮਾਇਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸਿ਼ਆਂ ਤੇ ਠੱਲ੍ਹ ਪਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਪਰ ਕਈ ਨੌਜਵਾਨ ਆਪਣੀ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਗੋਲੀਆਂ ਜਾਂ ਟੀਕਿਆਂ ਦੀ ਡੋਜ਼ ਵਧਾ ਕੇ ਵਰਤ ਲੈਂਦੇ ਹਨ, ਜੋ ਜਿਥੇ ਇਹ ਉਨ੍ਹਾਂ ਦੀ ਸਿਹਤ ਲਈ ਹਾਨੀਕਾਰਕ ਹੈ, ਉਥੇ ਸਮਾਜ ਵਿੱਚ ਇਸ ਦਾ ਮਾਰੂ ਅਸਰ ਪੈਂਦਾ ਹੈ।
ਉਹ ਆਪਣੇ ਇਸ ਖਰਚ ਨੂੰ ਪੂਰਾ ਕਰਨ ਲਈ ਘਰ ਲੜਾਈ ਕਰਦੇ ਹਨ, ਚੋਰੀ-ਡਕੈਤੀ ਕਰਦੇ ਹਨ, ਜਿਸ ਨਾਲ ਸਮਾਜ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਹ ਜਾਨਲੇਵਾ ਵੀ ਸਾਬਿਤ ਹੋ ਰਹੇ ਹਨ, ਜਿਸ ਨਾਲ ਪਰਿਵਾਰ ਦੇ ਮੈਂਬਰ ਦੀ ਕੀਮਤੀ ਜਾਨ ਅਜਾਈਂ ਚਲੀ ਜਾਂਦੀ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਭਿਆਨਕ, ਜਾਨਲੇਵਾ ਅਤੇ ਸਮਾਜ ਵਿਰੋਧੀ ਨਸਿ਼ਆਂ ਦੀ ਲੱਤ ਨੂੰ ਰੋਕਿਆ ਜਾ ਸਕੇ। ਉਹਨਾਂ ਹਦਾਇਤ ਕੀਤੀ ਕਿ ਅਜਿਹੀ ਕੋਈ ਨਸ਼ੇਲੀ ਦਵਾਈ ਆਪਣੀ ਦੁਕਾਨ ਤੇ ਨਾ ਰੱਖੀ ਜਾਵੇ, ਨਾ ਵੇਚੀ ਜਾਵੇ ਜੋ ਸਰਕਾਰ ਵੱਲੋਂ ਬੈਨ ਕੀਤੀ ਹੋਈ ਹੈ ਜਾਂ ਜਿਸ ਨਾਲ ਕਿਸੇ ਵਿਅਕਤੀ ਦਾ ਕੋਈ ਨੁਕਸਾਨ ਹੋ ਸਕਦਾ ਹੋਵੇ। ਇਸ ਸਮੇਂ ਪ੍ਰਧਾਨ ਕੈਮਿਸਟ ਐਸੋਸੀਏਸ਼ਨ, ਉਨ੍ਹਾਂ ਦੇ ਨੁੰਮਾਇਦਿਆਂ ਤੋਂ ਇਲਾਵਾ ਡਰੱਗ ਇੰਸਪੈਕਟਰ ਵੀ ਹਾਜ਼ਿਰ ਸਨ। Author : Malout Live