ਸ.ਸ.ਸ.ਸਕੂਲ ਰਾਏਕੇ ਕਲਾਂ ਵਿਖੇ ਨੁੱਕੜ ਨਾਟਕ- ਕੋਰੋਨਾ ਸਵਾਹਾਹ ਦਾ ਮੰਚਨ
ਮਲੋਟ:- ਅੱਜ ਸ.ਸ.ਸ.ਸਕੂਲ ਰਾਏਕੇ ਕਲਾਂ ਵਿਖੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਦੇ ਨਿਰਦੇਸ਼ਾਂ ਤਹਿਤ 'ਮਮਤਾ ਹੈਲਥ ਆਰਗਨਾਈਜੇਸ਼ਨ' ਵੱਲੋਂ 'ਦਸਤਕ ਥੀਏਟਰ ਅੰਮ੍ਰਿਤਸਰ' ਦੇ ਨਾਟਕਕਾਰਾਂ ਦੁਆਰਾ ਕੋਰੋਨਾ ਜਾਗਰੂਕਤਾ ਸਕੂਲ ਮੁਹਿੰਮ ਤਹਿਤ ਨੁੱਕੜ ਨਾਟਕ- ਕੋਰੋਨਾ ਸਵਾਹਾਹ ਦਾ ਮੰਚਨ ਕੀਤਾ ਗਿਆ। ਦਸਤਕ ਥੀਏਟਰ ਅੰਮ੍ਰਿਤਸਰ ਦੇ ਨਾਟਕਕਾਰਾਂ ਦੀ ਪੇਸ਼ਕਾਰੀ ਬਹੁਤ ਜਿਆਦਾ ਪ੍ਰਭਾਵਸ਼ਾਲੀ ਸੀ। ਆਪਣੇ ਨਾਟਕ ਮੰਚਨ ਦੌਰਾਨ ਜਿੱਥੇ ਉਹਨਾਂ ਨੇ ਆਪਣੀ ਹਾਸਿਆਂ ਭਰੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਦਾ
ਖੂਬ ਮਨੋਰੰਜਨ ਕੀਤਾ ਉੱਥੇ ਨਾਲ ਨਾਲ ਕੋਰੋਨਾ ਸੰਬੰਧੀ ਸਾਵਧਾਨੀਆਂ, ਜ਼ਰੂਰੀ ਉਪਾਅ ਅਤੇ ਕੋਰੋਨਾ ਟੀਕਾਕਰਨ ਲਈ ਸੰਦੇਸ਼ ਦਿੱਤਾ। ਬਾਰਾਂ ਤੋਂ ਅਠਾਰਾਂ ਸਾਲ ਦੇ ਬੱਚਿਆਂ ਨੂੰ ਕੋਰੋਨਾ ਟੀਕਾਕਰਨ ਜਰੂਰ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ। ਸਕੂਲ ਕੋਰੋਨਾ ਨੋਡਲ ਅਫ਼ਸਰ ਸ਼੍ਰੀ ਸੁਰੇਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਨੇ ਸਨਮਾਨ ਚਿੰਨ੍ਹ ਨਾਲ ਨਾਟਕਕਾਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਦੇ ਮੀਡੀਆ ਕੋਆਰਡੀਨੇਟਰ ਸ.ਹਰਜੀਤ ਸਿੰਘ ਬਰਾੜ ਵੀ ਹਾਜ਼ਿਰ ਸਨ। Author : Malout Live