ਐਪਲ ਇੰਟਰਨੈਸ਼ਨਲ ਸਕੂਲ ਮਲੋਟ ਨੇ ਜ਼ੋਨ ਲੈਵਲ ਕ੍ਰਿਕਟ ਟੂਰਨਾਮੈਂਟ ਜਿੱਤਿਆ, ਹਰ ਮੈਚ ਵੱਡੇ ਅੰਤਰ ਨਾਲ ਜਿੱਤ ਕੇ ਪਹਿਲਾ ਸਥਾਨ ਕੀਤਾ ਹਾਸਿਲ
ਜ਼ੋਨ ਲੈਵਲ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਹ ਗੌਰਵ ਦੀ ਗੱਲ ਹੈ ਕਿ ਟੂਰਨਾਮੈਂਟ ਦੌਰਾਨ ਸਕੂਲ ਦੀ ਟੀਮ ਨੇ ਸਾਰੇ ਮੈਚ ਵੱਡੇ ਅੰਤਰ ਨਾਲ ਜਿੱਤੇ ਅਤੇ ਖੇਡ ਦੇ ਪ੍ਰਤੀ ਉੱਚੇਰੇ ਗੇਮ ਸਪਿਰਿਟ ਦਾ ਪ੍ਰਦਰਸ਼ਨ ਕੀਤਾ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜ਼ੋਨ ਲੈਵਲ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ ਵਿੱਚ ਐਪਲ ਇੰਟਰਨੈਸ਼ਨਲ ਸਕੂਲ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਇਹ ਗੌਰਵ ਦੀ ਗੱਲ ਹੈ ਕਿ ਟੂਰਨਾਮੈਂਟ ਦੌਰਾਨ ਸਕੂਲ ਦੀ ਟੀਮ ਨੇ ਸਾਰੇ ਮੈਚ ਵੱਡੇ ਅੰਤਰ ਨਾਲ ਜਿੱਤੇ ਅਤੇ ਖੇਡ ਦੇ ਪ੍ਰਤੀ ਉੱਚੇਰੇ ਗੇਮ ਸਪਿਰਿਟ ਦਾ ਪ੍ਰਦਰਸ਼ਨ ਕੀਤਾ। ਟੀਮ ਦੇ ਹਰ ਖਿਡਾਰੀ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਬੈਟਿੰਗ, ਬੌਲਿੰਗ ਅਤੇ ਫੀਲਡਿੰਗ ਹਰ ਪੱਖੋਂ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ।
ਵਿਦਿਆਰਥੀਆਂ ਦੀ ਲਗਨ ਅਤੇ ਦ੍ਰਿੜ ਨਿਸ਼ਚੇ ਨੇ ਇਹ ਸਫ਼ਲਤਾ ਸੰਭਵ ਬਣਾਈ। ਐਪਲ ਇੰਟਰਨੈਸ਼ਨਲ ਸਕੂਲ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਕਿ ਉਹ ਸਿਰਫ ਅਕੈਡਮਿਕ ਖੇਤਰ ਹੀ ਨਹੀਂ, ਸਗੋਂ ਖੇਡਾਂ ਵਿੱਚ ਵੀ ਅੱਗੇ ਹਨ। ਟੀਮ ਦੀ ਜਿੱਤ 'ਤੇ ਸਕੂਲ ਦੇ ਚੇਅਰਮੈਨ ਹਰਪ੍ਰੀਤ ਸਿੰਘ, ਪ੍ਰਿੰਸੀਪਲ ਮਨਦੀਪ ਪਾਲ ਕੌਰ, ਸਾਰੇ ਸਟਾਫ ਅਤੇ ਵਿਦਿਆਰਥੀਆਂ ਨੇ ਟੀਮ ਨੂੰ ਦਿੱਲੋਂ ਵਧਾਈ ਦਿੱਤੀ। ਇਹ ਜਿੱਤ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਿਖਾਉਂਦੀ ਹੈ ਕਿ ਸੰਘਰਸ਼, ਸਹਿਯੋਗ ਅਤੇ ਸੱਚੀ ਖੇਡ ਭਾਵਨਾ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ।
Author : Malout Live