ਪੰਜਾਬ ਸਰਕਾਰ ਵੱਲੋ ਨਵਾਂ ਫੈਸਲਾ, ਵਿਆਹ ‘ਚ ਪੈੱਗ ਲਾਉਣ ਤੋਂ ਬਾਅਦ ਗੱਡੀ ਚਲਾਓਗੇ ਤਾਂ ਹੋਵੇਗਾ ਚਲਾਨ

ਮਲੋਟ (ਪੰਜਾਬ): ਹੁਣ ਵਿਆਹ 'ਚ ਪੈੱਗ ਲਾਉਣ ਤੋਂ ਬਾਅਦ ਜੇਕਰ ਤੁਸੀਂ ਗੱਡੀ ਚਲਾਓਗੇ ਤਾਂ ਤੁਹਾਡਾ ਚਲਾਨ ਹੋਵੇਗਾ। ਪੰਜਾਬ ਸਰਕਾਰ ਨੇ ਇੱਕ ਆਦੇਸ਼ ਜਾਰੀ ਕਰ ਪੈਲਸਾਂ ਦੇ ਬਾਹਰ 'Breath Analyzer' ਰਾਹੀਂ ਚੈਕਿੰਗ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪ੍ਰਮੁੱਖ ਸਕੱਤਰ ਵੱਲੋਂ ਡੀ.ਜੀ.ਪੀ ਪੰਜਾਬ ਨੂੰ ਜਾਰੀ ਪੱਤਰ ਵਿੱਚ ਲਿਖਿਆ ਹੈ ਕਿ ਅੱਜ ਕੱਲ੍ਹ ਵਿਆਹਾਂ ਦਾ ਸੀਜਨ ਹੈ ਅਤੇ ਧੁੰਦ ਕਾਰਨ ਐਕਸੀਡੈਂਟ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਹੈ ਕਿ Drunken Driving ਰਾਹੀਂ ਹੋ ਰਹੇ ਐਕਸੀਡੈਂਟ ਨੂੰ ਰੋਕਣ ਵਾਸਤੇ ਇੱਕ ਮੁਹਿੰਮ ਚਲਾਈ ਜਾਵੇ। ਜਿਸਦੇ ਤਹਿਤ ਮੈਰਿਜ ਪੈਲੇਸਾਂ ਦੇ ਬਾਹਰ Breath Analyzer' ਰਾਹੀਂ ਚੈਕਿੰਗ ਕੀਤੀ ਜਾਵੇ ਅਤੇ ਇਸ ਮੁਹਿੰਮ ਬਾਰੇ ਪਬਲਿਕ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਜਿਸ ਵਿਅਕਤੀ ਨੇ ਸ਼ਰਾਬ ਪੀਤੀ ਹੋਵੇ ਉਹ ਗੱਡੀ ਨਾ ਚਲਾਵੇ। ਇਸ ਚੈਕਿੰਗ ਸੰਬੰਧੀ ਨਾਲ ਨੱਥੀ ਪ੍ਰਫਾਰਮੇ ਵਿੱਚ ਹਰ ਸੋਮਵਾਰ ਸਰਕਾਰ ਨੂੰ ਰਿਪੋਰਟ ਭੇਜੀ ਜਾਵੇ। Author: Malout Live