ਮਲੋਟ ਸ਼ਹਿਰ ਦੇ ਸੁੰਦਰੀਕਰਨ ਲਈ ਟੀਮ ਦਾ ਗਠਨ- ਡਾ. ਬਲਜੀਤ ਕੌਰ
,
ਮਲੋਟ: ਸਵੱਛ ਭਾਰਤ ਮਿਸ਼ਨ ਤਹਿਤ ਅੱਜ ਸ਼ਹਿਰ ਮਲੋਟ ਦੇ ਐਡਵਰਡਗੰਜ ਵਿਖੇ ਸਵੱਛ ਤੇ ਸੁੰਦਰ ਮਲੋਟ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ, ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੱਛਤਾ ਵੱਲ ਵਿਸ਼ੇਸ ਧਿਆਨ ਦਿੱਤਾ ਰਿਹਾ ਹੈ, ਜਿਸ ਦੇ ਤਹਿਤ ਮਲੋਟ ਸ਼ਹਿਰ ਦੇ ਸੁੰਦਰੀਕਰਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਹਨਾਂ ਸਾਰੇ ਵਿਭਾਗਾਂ ਜਿਨ੍ਹਾਂ ਦਾ ਸਵੱਛਤਾ ਨਾਲ ਸੰਬੰਧ ਹੈ, ਉਹਨਾਂ ਨੂੰ ਆਪਣੇ ਉਪਲਭਧ ਸਾਧਨਾਂ ਦਾ ਉੱਚਿਤ ਪ੍ਰਯੋਗ ਕਰਕੇ ਆਪਣੇ ਆਲੇ-ਦੁਆਲੇ ਨੂੰ ਸੁੰਦਰ ਅਤੇ ਖੂਬਸੂਰਤ ਬਣਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਮਲੋਟ ਸ਼ਹਿਰ ਦੇ ਸੁ਼ੰਦਰੀਕਰਨ ਲਈ ਡਾ. ਸੰਜੀਵ ਕੁਮਾਰ ਐੱਸ.ਡੀ.ਐੱਮ ਮਲੋਟ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਟੀਮ ਸ਼ਹਿਰ ਦੀ ਸਾਫ-ਸਫਾਈ ਅਤੇ ਸੁੰਦਰੀਕਰਨ ਲਈ ਕੰਮ ਕਰੇਗੀ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੀ ਸੀਵਰੇਜ਼ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਮੁਕਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੋਰਾਨ ਉਨ੍ਹਾਂ ਸ਼ਹਿਰ ਦੀਆਂ ਸੜਕਾਂ, ਪੁੱਲ ਦੇ ਹੇਠਾਂ ਅਤੇ ਬਜ਼ਾਰ ਵਿੱਚ ਲੋਕਾਂ ਦੁਆਰਾ ਕੀਤੇ ਕਬਜ਼ੇ ਵੀ ਜਲਦ ਹਟਾਉਣ ਦੀ ਗੱਲ ਆਖੀ।
ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ, ਸਾਫ-ਸੁਥਰਾ ਰੱਖਣ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਬਣਾਈ ਗਈ ਟੀਮ ਦਾ ਪੂਰਾ ਸਾਥ ਦੇਣ ਤਾਂ ਜੋ ਸ਼ਹਿਰ ਨੂੰ ਸਵੱਛ ਤੇ ਸਾਫ-ਸੁਥਰਾ ਬਣਾਇਆ ਜਾ ਸਕੇ ਅਤੇ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੁੰਦਰੀਕਰਨ ਦੀ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਨਗਰ ਕੌਂਸਲ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ 15 ਅਗਸਤ ਅਤੇ 26 ਜਨਵਰੀ ਸਮਾਗਮ ਮੋਕੇ ਪ੍ਰਸ਼ੰਸ਼ਾ ਪੱਤਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੋਰਾਨ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਤੋਹਫੇ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਐੱਸ.ਡੀ.ਐੱਮ ਮਲੋਟ ਡਾ. ਸੰਜੀਵ ਕੁਮਾਰ ਨੇ ਸ਼ਹਿਰ ਦੇ ਸੁੰਦਰੀਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਮਾਜ ਸੇਵੀ ਸੰਸਥਾਵਾ ਦਾ ਧੰਨਵਾਦ ਕੀਤਾ। ਇਸ ਮੋਕੇ ਸ੍ਰ. ਜਗਸੀਰ ਸਿੰਘ ਧਾਲੀਵਾਲ ਈ.ਓ ਮਲੋਟ, ਸ੍ਰ. ਗੁਰਪ੍ਰੀਤ ਸਿੰਘ ਵਿਰਦੀ ਜਿਲ੍ਹਾ ਮੀਤ ਪ੍ਰਧਾਨ ਯੂਥ, ਸ਼੍ਰੀ ਗਗਨਦੀਪ ਔਲਖ ਬਲਾਕ ਪ੍ਰਧਾਨ, ਸ਼੍ਰੀ ਯਾਦਵਿੰਦਰ ਸਿੰਘ ਸੋਹਣਾ ਬਲਾਕ ਪ੍ਰਧਾਨ, ਸ਼੍ਰੀ ਰਮੇਸ਼ ਅਰਨੀਵਾਲਾ ਦਫਤਰ ਇੰਚਾਰਜ, ਸ਼੍ਰੀ ਸੁੱਖਪਾਲ ਸਿੰਘ ਪ੍ਰਧਾਨ ਟਰੱਕ ਯੂਨੀਅਨ, ਸ਼੍ਰੀ ਲਵ ਬੱਤਰਾ ਪ੍ਰਧਾਨ ਟਰੱਕ ਯੂਨੀਅਨ, ਸ਼੍ਰੀ ਅਰਸ਼ ਬਰਾੜ ਪੀ.ਏ, ਸ਼੍ਰੀ ਹਰਮੇਲ ਸਿੰਘ ਸੰਧੂ ਐੱਮ. ਸੀ ਮੋਜੂਦ ਸਨ। Author: Malout live