ਸ੍ਰ. ਵਰਿੰਦਰ ਸਿੰਘ ਐਡਵੋਕੇਟ ਤੇ ਪੁਲਿਸ ਤਸ਼ੱਦਦ ਦੇ ਵਿਰੋਧ ਵਿੱਚ ਮਲੋਟ ਬਾਰ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਧਰਨਾ

ਮਲੋਟ: ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ੍ਰ. ਵਰਿੰਦਰ ਸਿੰਘ ਐਡਵੋਕੇਟ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਇੱਕ ਐੱਸ.ਪੀ ਅਤੇ ਇੱਕ ਡੀ.ਐੱਸ.ਪੀ ਤੋਂ ਇਲਾਵਾ ਸੀ.ਆਈ.ਏ ਸਟਾਫ਼ ਦੇ ਇੰਚਾਰਜ ਸਮੇਤ ਕੁੱਲ ਸੱਤ ਜਣਿਆਂ ਖ਼ਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਹਾਲਾਂਕਿ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਦਲੀਲ ਵੱਖਰੀ ਹੈ

ਪਰ ਅਦਾਲਤੀ ਹੁਕਮਾਂ ਨੇ ਇੱਕ ਵਾਰ ਤਾਂ ਪੁਲਿਸ ਦੀ ਕਾਰਗੁਜ਼ਾਰੀ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਜਿਸ ਸੰਬੰਧੀ ਵਕੀਲ ਨੂੰ ਨਿਆਂ ਨਾ ਮਿਲਦਾ ਦੇਖ ਕੇ ਅੱਜ ਬਾਰ ਐਸੋਸੀਏਸ਼ਨ ਮਲੋਟ ਵੱਲੋਂ ਐਡਵੋਕੇਟ ਦੇ ਹੱਕ ਵਿੱਚ ਅਦਾਲਤ ਦੇ ਹੁਕਮ ਨੂੰ ਪੁਲਿਸ ਵੱਲੋਂ ਨਾ ਮੰਨਣ ਵਿਰੁੱਧ ਧਰਨਾ ਦਿੱਤਾ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਨੁੰਮਾਇਦਿਆ ਤੋਂ ਇਲਾਵਾ ਐਡਵੋਕੇਟ ਸਾਹਿਬਾਨ ਹਾਜ਼ਿਰ ਸਨ। Author: Malout Live