ਲੋਕ ਸਭਾ 'ਚ ਕਾਂਗਰਸ ਦੇ ਨੇਤਾ ਨੇ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਕਰਨ ਲਈ ਛੇ ਮਹੀਨੇ ਅਤੇ 1000 ਰੁਪਏ ਟੈਕਸ ਖਤਮ ਕਰਨ ਦੀ ਰੱਖੀ ਮੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ, ਪੰਜਾਬ): ਵੋਟਰ ਆਈ.ਡੀ ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਹੁਣ ਬਹੁਤ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੋਟਰ ਕਾਰਡ ਪਛਾਣ ਪੱਤਰ ਨੂੰ ਆਧਾਰ ਨਾਲ ਜੋੜਣ ਲਈ ਦਿੱਤੀ ਗਈ ਸਮੇਂ ਦੀ ਸੀਮਾ ਵਧਾ ਦਿੱਤੀ ਹੈ। ਹੁਣ ਲੋਕ ਅਗਲੇ ਸਾਲ ਤੱਕ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰ ਸਕਦੇ ਹਨ। ਸਰਕਾਰ ਨੇ ਵੋਟਰ ਆਈ.ਡੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਕ 31 ਮਾਰਚ 2023 ਤੋਂ ਵਧਾ ਕੇ 1 ਅਪ੍ਰੈਲ 2024 ਕਰ ਦਿੱਤੀ ਹੈ। ਇਸ ਦੇ ਨਾਲ ਹੀ ਵੋਟਰ ਆਈ.ਡੀ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਲਈ ਕਿਤੇ ਜਾਣ ਦੀ ਲੋੜ ਨਹੀਂ ਹੋਵੇਗੀ, ਤੁਸੀਂ ਘਰ ਬੈਠੇ ਇਸ ਨੂੰ ਆਪਣੇ ਮੋਬਾਇਲ ਤੋਂ ਆਨਲਾਈਨ ਆਸਾਨੀ ਨਾਲ ਲਿੰਕ ਕਰ ਸਕਦੇ ਹੋ।
ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਕਰਨ ਲਈ ਤੈਅ ਸੀਮਾ ਹੋਰ ਛੇ ਮਹੀਨੇ ਤੱਕ ਵਧਾਈ ਜਾਵੇ ਅਤੇ 1000 ਰੁਪਏ ਦਾ ਟੈਕਸ ਵੀ ਖਤਮ ਕੀਤਾ ਜਾਵੇ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਨੇ ਰਾਜਸਵ ਵਿਭਾਗ ਵੱਲੋਂ ਜਾਰੀ ਉਸ ਸੂਚਨਾ ਦਾ ਉਲੇਖ ਕੀਤਾ ਹੈ। ਜਿਸ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ 31 ਮਾਰਚ, 2023 ਤੱਕ 1000 ਰੁਪਏ ਚਾਰਜ ਦੇ ਕੇ ਆਧਾਰ ਅਤੇ ਪੈਨ ਨੂੰ ਆਨਲਾਈਨ ਲਿੰਕ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਬਹੁਤ ਵੱਡੀ ਗਿਣਤੀ 'ਚ ਭਾਰਤੀ ਗਰੀਬੀ ਨਾਲ ਘਿਰੇ ਹੋਏ ਹਨ ਅਤੇ ਉਹ ਦੇਸ਼ ਦੇ ਅਜਿਹੇ ਕੋਨਿਆਂ 'ਚ ਰਹਿੰਦੇ ਹਨ ਜਿਥੇ ਇੰਟਰਨੈੱਟ ਦੀ ਸੁਵਿਧਾ ਘੱਟ ਹੈ। ਵਿਚੋਲੇ ਪੇਂਡੂ ਖੇਤਰ 'ਚ ਲੋਕਾਂ ਤੋਂ ਚਾਰਜ ਦੇ ਤੌਰ 'ਤੇ ਪੈਸੇ ਵੀ ਵਸੂਲਣ ਲੱਗੇ ਹਨ। ਚੌਧਰੀ ਨੇ ਬੇਨਤੀ ਕੀਤੀ ਕਿ ਚਾਰਜ ਦਾ ਪ੍ਰਬੰਧ ਖਤਮ ਕੀਤਾ ਜਾਵੇ। Author: Malout Live