ਡੀ.ਏ.ਵੀ ਕਾਲਜ ਮਲੋਟ ਵਿਖੇ ਸੱਤ ਰੋਜਾ ਐੱਨ.ਐੱਸ.ਐੱਸ ਕੈਂਪ ਦਾ ਲਗਾਤਾਰ ਚੌਥੇ ਦਿਨ ਜਾਰੀ,ਪਿੰਡ ਸ਼ੇਖੂ ਜਾ ਪ੍ਰਾਇਮਰੀ ਸਕੂਲ ਦੀ ਕੀਤੀ ਸਫਾਈ ਲਗਾਏ ਦਰੱਖਤ
ਮਲੋਟ:- ਡੀ.ਏ.ਵੀ ਕਾਲਜ ਮਲੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਸੁਭਾਸ਼ ਗੁਪਤਾ ਦੀ ਅਗਵਾਈ ਅਤੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰਾਂ ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਚੌਥੇ ਦਿਨ ਦੀ ਸ਼ੁਰੂਆਤ ਸਵੇਰ ਦੇ ਸਮੇਂ ਸ਼ਬਦ ਨਾਲ ਕੀਤੀ ਗਈ। ਇਸ ਤੋਂ ਬਾਅਦ ਐੱਨ.ਐੱਸ.ਐੱਸ ਵਲੰਟੀਅਰਾਂ ਨੇ ਆਪਣੇ (adopt) ਕੀਤੇ ਪਿੰਡ ਸ਼ੇਖੂ ਵਿੱਚ ਜਾ ਕੇ ਉਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਦਰਖ਼ਤ ਲਗਾਏ ਅਤੇ ਸਕੂਲ ਦੀ ਸਫਾਈ ਵੀ ਕੀਤੀ। ਇਸ ਦੇ ਨਾਲ ਹੀ ਟਰੈਫਿਕ ਪੁਲਿਸ ਮਲੋਟ ਦੇ ਏ.ਐੱਸ.ਆਈ. ਸ. ਗੁਰਮੀਤ ਸਿੰਘ ਤੇ ਉਹਨਾਂ ਦੇ ਸਹਿਯੋਗੀ ਸਾਥੀਆਂ ਦੀ ਟੀਮ ਕਾਲਜ ਵਿਖੇ ਪੁੱਜੀ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਨੇ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾਂ ਨੇ ਆਈ ਹੋਈ ਟੀਮ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਐੱਨ.ਐੱਸ.ਐੱਸ ਯੂਨਿਟ ਦੇ ਪ੍ਰੋਗਰਾਮ ਅਫਸਰਾਂ- ਡਾ. ਜਸਬੀਰ ਕੌਰ ਅਤੇ ਸ਼੍ਰੀ ਸਾਹਿਲ ਗੁਲਾਟੀ ਦੇ ਇਲਾਵਾ ਡਾ. ਅਰੁਣ ਕਾਲੜਾ, ਸ਼੍ਰੀ ਸੁਦੇਸ਼ ਗਰੋਵਰ, ਡਾ. ਬ੍ਰਹਮਵੇਦ ਸ਼ਰਮਾ, ਡਾ. ਮੁਕਤਾ ਮੁਟਨੇਜਾ, ਮੈਡਮ ਰਿੰਪੂ, ਮੈਡਮ ਅੰਜਲੀ ਅਤੇ ਮੈਡਮ ਕੋਮਲ ਸ਼ਾਮਿਲ ਸਨ।