ਬਲਾਕ ਆਲਮਵਾਲਾ ਦੀਆਂ ਟੀਮਾਂ ਵੱਲੋਂ ਅੱਜ ਅਤੇ ਕੱਲ੍ਹ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ

ਮਲੋਟ:- ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਤੇ ਡਾ.ਸੁਨੀਲ ਬਾਂਸਲ ਜਿਲ੍ਹਾ ਟੀਕਾਕਰਨ ਅਫਸਰ ਦੀ ਦੇਖ-ਰੇਖ ਵਿੱਚ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਬਲਾਕਾਂ ਵਿੱਚ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਆਲਮਵਾਲਾ ਬਲਾਕ ਦੇ ਸੀਨੀਅਰ ਮੈਡੀਕਲ ਅਫਸਰ ਡਾ.ਜਗਦੀਪ ਚਾਵਲਾ ਵੱਲੋ ਬੱਚੇ ਨੂੰ ਪੋਲੀਓ ਬੂੰਦਾਂ ਪਿਲਾ ਕਿ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵੱਲੋ ਸਾਰੇ ਸੰਸਾਰ ਨੂੰ ਪੋਲੀਓ ਮੁਕਤ ਕਰਨ ਲਈ ਹਰ ਸਾਲ ਜੀਰੋ ਤੋ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਵਿਸ਼ੇਸ਼ ਪੋਲੀਓ ਮੁਹਿੰਮ ਚਲਾਈ ਜਾਂਦੀ ਹੈ ਜਿਸਦਾ ਮਕਸਦ ਕਿ ਕੋਈ ਵੀ ਬੱਚਾ ਪੋਲੀਓ ਦੀਆਂ ਬੂੰਦਾਂ ਪਿਲਾਏ ਤੋ ਬਿਨ੍ਹਾਂ ਨਾ ਰਹਿ ਜਾਵੇ।                                                    

ਇਸ ਮੁਹਿੰਮ ਨੂੰ ਸਫਲ ਬਨਾਉਣ ਲਈ ਆਲਮਵਾਲਾ ਬਲਾਕ ਵਿੱਚ ਬੂਥ ਪੱਧਰੀ 80 ਟੀਮਾਂ ਅਤੇ ਭੱਠਿਆਂ, ਕਾਰਖਾਨਿਆਂ ਜਾਂ ਦੂਰ ਦੂਰਾਡੇ ਇਲਾਕਿਆ ਲਈ ਤਿੰਨ ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਡਾ.ਇਕਬਾਲ ਸਿੰਘ ਨੂੰ ਇਸ ਮੁਹਿੰਮ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਲਈ 13 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਇਹ ਮੁਹਿੰਮ ਦੌਰਾਨ ਆਲਮਵਾਲਾ ਬਲਾਕ ਦੇ ਵੱਖ-ਵੱਖ ਪਿੰਡਾਂ, ਭੱਠਿਆ, ਕਾਰਖਾਨਿਆਂ, ਤੇ ਦੂਰ ਦਰਾਡੇ ਇਲਾਕਿਆਂ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆ ਜਾ ਰਹੀਆਂ ਹਨ। ਐਤਵਾਰ ਨੂੰ ਬੂਥਾਂ ਉੱਪਰ ਨਾ ਆਉਣ ਵਾਲੇ ਬੱਚਿਆਂ ਨੂੰ ਸੋਮਵਾਰ ਤੇ ਮੰਗਲਵਾਰ ਘਰ-ਘਰ ਜਾ ਕਿ ਟੀਮਾ ਵੱਲੋ ਬੂੰਦਾਂ ਪਿਲਾਈਆ ਜਾਣਗੀਆਂ। ਇਸ ਮੌਕੇ ਡਾ. ਸਿੰਪਲ ਕੁਮਾਰ, ਡਾ.ਐਸਲੀ ਗਿਰਧਰ, ਡਾ.ਅਰਪਣ ਸਿੰਘ, ਡਾ. ਸ਼ਵੇਸ਼, ਰਾਕੇਸ਼ ਗਿਰਧਰ, ਮਨੋਜ ਕੁਮਾਰ, ਗੁਰਵਿੰਦਰ ਸਿੰਘ, ਤਰਸੇਮ ਕੁਮਾਰ, ਸੁਖਮੰਦਰ ਸਿੰਘ, ਹਰਮਿੰਦਰ ਕੌਰ, ਸੁਖਜੀਤ ਸਿੰਘ ਆਲਮਵਾਲਾ, ਬੇਅੰਤ ਸਿੰਘ, ਸਲੀਨਾ ਆਦਿ ਹਾਜ਼ਿਰ ਸਨ।