ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱੱਲੋਂ ਕਮਲਪ੍ਰੀਤ ਕੌਰ ਦਾ ਸਨਮਾਨ ਓਲੰਪਿਕ ਖੇਡਾਂ ਵਿੱਚ ਡਿਸਕਸ ਥ੍ਰੋ ਵਿੱਚ ਫਾਈਨਲ ਵਿੱਚ ਪਹੁੰਚਣ ਵਾਲੀ ਮਿਸ ਕਮਲਪ੍ਰੀਤ ਕੌਰ ਕਬਰਵਾਲਾ ਨੂੰ ਡਾ ਰੰਜੂ ਸਿੰਗਲਾ ਸਿਵਲ ਸਰਜਨ ਨੇ ਕੀਤਾ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ :- ਡਾ ਰੰਜੂ ਸਿੰਗਲਾ ਸਿਵਲ ਸਰਜਨ ਅਤੇ ਸਮੂਹ ਸਟਾਫ਼ ਸਿਵਿਲ ਸਰਜਨ ਵੱਲੋਂ ਓਲੰਪਿਕ ਖੇਡਾਂ ਟੋਕੀਓ ਵਿੱਚ ਡਿਸਕਸ ਥ੍ਰੋ ਵਿੱਚ ਫਾਈਨਲ ਵਿੱਚ ਪਹੁੰਚ ਕੇ ਜਿਲ੍ਹਾ ਮੁਕਤਸਰ ਸਾਹਿਬ ਦਾ ਨਾਮ ਚਮਕਾਉਣ ਵਾਲੀ ਮਿਸ ਕਮਲਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਡਾ ਰੰਜੂ ਸਿੰਗਲਾ ਨੇ ਕਿਹਾ ਕਿ ਕੁੜੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਤੋਂ ਘੱਟ ਨਹੀਂ ਹਨ, ਬਸ਼ਰਤੇ ਕਿ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਮਲਪ੍ਰੀਤ ਕੌਰ ਨੇ ਆਪਣੇ ਛੋਟੇ ਜਿਹੇ ਪਿੰਡ ਕਬਰਵਾਲਾ ਨੂੰ ਪੂਰੇ ਭਾਰਤ ਅਤੇ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਸਾਰੇ ਭਾਰਤ ਨੂੰ ਕਮਲਪ੍ਰੀਤ ਕੌਰ ਤੇ ਮਾਣ ਹੈ। ਅਸੀਂ ਪ੍ਰਮਾਤਮਾ ਅੱਗੇ ਉਹਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਇਨ੍ਹਾਂ ਨੂੰ ਜਿੰਦਗੀ ਵਿੱਚ ਸਫ਼ਲਤਾਵਾਂ ਮਿਲਣ ਅਤੇ ਖੇਡਾਂ ਵਿੱਚ ਭਾਰਤ ਦਾ ਨਾਂ ਹੋਰ ਅੱਗੇ ਲੈ ਕੇ ਜਾਵੇ।
ਇਸ ਸਮੇਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਮੈਨੂੰ ਸਿਹਤ ਵਿਭਾਗ ਤੇ ਪੂਰਾ ਮਾਣ ਹੈ ਕਿ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਸਟਾਫ਼ ਨੇ ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਮਰੀਜਾਂ ਦੀ ਸੇਵਾ ਕੀਤੀ ਅਤੇ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਦਾ ਡਟ ਕੇ ਮੁਕਾਬਲਾ ਕੀਤਾ। ਉਸ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਤੇ ਕੰਮਾਂ ਦੀ ਮੈਂ ਸ਼ਲਾਘਾ ਕਰਦੀ ਹਾਂ ਅਤੇ ਮੈਨੂੰ ਸਿਹਤ ਵਿਭਾਗ ਵੱਲੋਂ ਸਨਮਾਨਿਤ ਕਰਨ ਤੇ ਦਿਲੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਮੈਂ ਵਿਸ਼ਵਾਸ ਦਿਵਾਉਦੀ ਹਾਂ ਕਿ ਮੈਂ ਹੋਰ ਜ਼ਿਆਦਾ ਮਿਹਰਨ ਕਰਕੇ ਗੋਲਡ ਮੈਡਲ ਲੈ ਕੇ ਆਵਾਂਗੀ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਾਂਗੀ। ਇਸ ਸਮਾਗਮ ਵਿੱਚ ਆਈ.ਐਮ.ਏ. ਵੱਲੋਂ ਡਾ. ਵਿਕਰਮਜੀਤ, ਆਸ਼ੀਰਵਾਦ ਹਸਪਤਾਲ ਅਤੇ ਟਰੌਮਾ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਕਮਲਪ੍ਰੀਤ ਕੌਰ ਨੂੰ ਉਸ ਦੀ ਪ੍ਰਾਪਤੀ ਤੇ ਵਧਾਈ ਦਿੱਤੀ। ਇਸ ਸਮੇਂ ਡਾ ਪ੍ਰਭਜੀਤ ਸਿੰਘ, ਡਾ ਕਿਰਨਦੀਪ ਕੌਰ, ਡਾ ਸੁਨੀਲ ਬਾਂਸਲ, ਡਾ ਪਵਨ ਮਿੱਤਲ, ਡਾ ਵਿਕਰਮਜੀਤ, ਡਾ ਵਿਕਰਮ ਅਸੀਜਾ, ਡਾ ਸੀਮਾ, ਡਾ ਰੋਬਿਨ, ਡਾ ਇਕਬਾਲ, ਡਾ ਜਤਿੰਦਰਪਾਲ, ਡਾ ਅਰਪਨ, ਦਫਤਰੀ ਸਟਾਫ਼ ਅਤੇ ਕਮਲਪ੍ਰੀਤ ਦੇ ਰਿਸ਼ਤੇਦਾਰ ਹਾਜ਼ਰ ਸਨ।