ਨੈਸ਼ਨਲ ਡੀਵਾੱਰਮਿੰਗ' ਡੇ ਤੇ ਬੱਚਿਆਂ ਨੂੰ ਖੁਆਈ ਗਈ ਐਲਬੇਂਡਾਜ਼ੋਲ ਦਵਾਈ

ਮਲੋਟ: ਸਿਹਤ ਵਿਭਾਗ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਦੇ ਨਿਰਦੇਸ਼ਾਂ ਅਤੇ ਸੀ.ਐੱਚ.ਸੀ ਲੰਬੀ ਦੇ ਐੱਸ.ਐੱਮ.ਓ ਡਾ. ਪਵਨ ਮਿੱਤਲ ਦੇ ਨਿਰਦੇਸ਼ਾਂ ਹੇਠ  'ਨੈਸ਼ਨਲ ਡੀ ਵਾੱਰਮਿੰਗ ਡੇ' ਦੇ ਮੌਕੇ ਤੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਣ ਲਈ ਐਲਬੇਂਡਾਜ਼ੋਲ ਦਵਾਈ ਖੁਆਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਈ.ਈ ਸ਼ਿਵਾਨੀ ਨੇ ਦੱਸਿਆ ਕਿ ਬਲਾਕ ਅਧੀਨ ਆਉਂਦੇ ਪਿੰਡਾਂ ਦੇ 1 ਤੋਂ 19 ਸਾਲ ਦੇ ਬੱਚਿਆਂ ਨੂੰ ਇਹ ਦਵਾਈ ਖੁਆਈ ਗਈ ਹੈ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਇਕ ਕਾਰਨ ਪੇਟ ਦੇ ਕੀੜੇ ਵੀ ਹਨ।

ਇਸ ਨਾਲ ਬੱਚਿਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਸਾਫ਼ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ, ਪਖਾਣੇ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਧੌਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ 'ਡੀ ਵਾਰਮਿੰਗ ਡੇ' ਸਾਲ ਵਿੱਚ 2 ਵਾਰ ਮਨਾਇਆ ਜਾਂਦਾ ਹੈ। ਜਿਹੜੇ ਬੱਚੇ 10 ਅਗਸਤ ਦੇ ਦਿਨ ਦਵਾਈ ਖਾਣ ਤੋਂ ਰਹਿ ਜਾਣਗੇ, ਉਨ੍ਹਾਂ ਨੂੰ 17 ਅਗਸਤ ਮੋਪ-ਅਪ ਵਾਲੇ ਦਿਨ ਦਵਾਈ ਖਿਲਾਈ ਜਾਵੇਗੀ। ਉਹਨਾਂ ਨੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਿਹਤ ਵਿਭਾਗ ਦੀ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ। Author: Malout Live