ਪ੍ਰਿੰਸ ਮਾਡਲ ਸਕੂਲ ਮਲੋਟ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ ਰੱਖੜੀ ਦਾ ਤਿਉਹਾਰ

ਮਲੋਟ: ਪ੍ਰਿੰਸ ਮਾਡਲ ਸਕੂਲ ਮਲੋਟ ਵਿਖੇ ਅੱਜ ਬੜੀ ਧੂਮਧਾਮ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਨੇ ਨਾਲ ਪੜ੍ਹਦੇ ਬੱਚਿਆਂ ਦੇ ਰੱਖੜੀਆਂ ਬੰਨ ਕੇ ਇਹ ਤਿਉਹਾਰ ਮਨਾਇਆ। ਪਹਿਲਾਂ ਬੱਚੀਆਂ ਨੇ ਵੀਰਾਂ ਦੀ ਆਰਤੀ ਕੀਤੀ ਅਤੇ ਫ਼ਿਰ ਤਿਲਕ ਲਗਾ ਕੇ ਰੱਖੜੀਆਂ ਬੰਨ੍ਹਣ ਦੀ ਰਸਮ ਅਦਾ ਕੀਤੀ।

ਸਾਰੇ ਵੀਰਾਂ ਨੇ ਬੱਚੀਆਂ ਨੂੰ ਚਾਕਲੇਟ ਅਤੇ ਗਿਫ਼ਟ ਦਿੱਤੇ। ਇਸ ਸਮੇਂ ਦੌਰਾਨ ਪ੍ਰਿੰਸੀਪਲ ਗੁਲਸ਼ਨ ਅਰੋੜਾ ਨੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਇਸ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਮੈਡਮ ਪ੍ਰਵੀਨ ਰਾਣੀ, ਸਿਮਰਨ ਅਰੋੜਾ, ਨੀਤੂ ਸ਼ਰਮਾ, ਨੀਰੂ ਬਾਲਾ ਅਤੇ ਨਿਸ਼ਾ ਰਾਣੀ ਹਾਜ਼ਿਰ ਸਨ। Author: Malout Live