ਮਲੋਟ ਵਿਖੇ ਗਣਤੰਤਰ ਦਿਵਸ ਮੌਕੇ ਪੇਸ਼ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦੀ ਅੰਤਿਮ ਰਿਹਰਸਲ ਹੋਈ
ਮਲੋਟ (ਪਵਨ ਨੰਬਰਦਾਰ): ਮਲੋਟ ਵਿਖੇ ਗਣਤੰਤਰ ਦਿਵਸ ਸਮਾਗਮ ਵਿਖੇ ਪੇਸ਼ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਦੀ ਅੰਤਿਮ ਰਿਹਰਸਲ ਨਵੀਂ ਦਾਣਾ ਮੰਡੀ ਮਲੋਟ ਵਿਖੇ ਨਾਇਬ ਤਹਿਸੀਲਦਾਰ ਜਸਵਿੰਦਰ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਪੰਜਾਬ ਪੁਲਿਸ ਸਮੇਤ ਇਲਾਕੇ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੀਆਂ ਐੱਨ.ਸੀ.ਸੀ ਟੀਮਾਂ ਵੱਲੋਂ ਪਰੇਡ ਤੇ ਮਾਰਚ ਪਾਸਟ 'ਚ ਹਿੱਸਾ ਲੈਣ ਦੇ ਨਾਲ ਹੀ ਸੱਭਿਆਚਾਰਕ ਪੇਸ਼ਕਾਰੀਆਂ ਦੀ ਰਿਹਰਸਲ ਕੀਤੀ ਗਈ।
26 ਜਨਵਰੀ ਨੂੰ ਨਵੀਂ ਦਾਣਾ ਮੰਡੀ ਮਲੋਟ ਵਿਖੇ ਐੱਸ.ਡੀ.ਐੱਮ ਕੰਵਰਜੀਤ ਸਿੰਘ ਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ। ਇਸ ਮੌਕੇ ਡੀ.ਐੱਸ.ਪੀ ਬਲਕਾਰ ਸਿੰਘ, ਅਮਰਜੀਤ ਸਿੰਘ, ਵਰਿੰਦਰ ਬਜਾਜ, ਰਿਸ਼ੀ ਹਿਰਦੇਪਾਲ ਸਿੰਘ, ਪ੍ਰਿੰ. ਕ੍ਰਿਸ਼ਨ ਕੁਮਾਰ, ਪ੍ਰਿੰ. ਅਮਰਜੀਤ ਨਰੂਲਾ, ਪ੍ਰਿੰ. ਸੰਧਿਆ ਬਠਲਾ, ਪ੍ਰਿੰ. ਹੇਮਲਤਾ ਕਪੂਰ, ਪ੍ਰਿੰ. ਰੇਨੂੰ ਨਰੂਲਾ, ਪ੍ਰਿੰ. ਨੀਰੂ ਬਠਲਾ, ਮੈਡਮ ਸੀਮਾ ਖੁਰਾਣਾ, ਮਨਪ੍ਰੀਤ ਕੌਰ ਅਤੇ ਮੁਕਤਾ ਮੁਟਨੇਜਾ ਆਦਿ ਕਮੇਟੀ ਮੈਂਬਰਾਂ ਦੇ ਇਲਾਵਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ। Author: Malout Live