15 ਦਿਨਾਂ ਦੇ ਲਈ ਲੋਕਾਂ ਨੂੰ ਕੀਤਾ ਜਾ ਰਿਹਾ ਹੈ ਜਾਗੂਰਕ, ਉਲੰਘਣਾ ਕਰਨ ਤੇ ਕੀਤੀ ਜਾਵੇਗੀ ਸਖਤ ਕਾਰਵਾਈ
ਮਲੋਟ:- ਮਾਣਯੋਗ ਐੱਸ.ਐੱਸ.ਪੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੰਦੀਪ ਮਲਿਕ ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ ਤਹਿਤ ਜ਼ਿਲ੍ਹਾ ਮੁਕਤਸਰ ਵਿੱਚ ਲੋਕਾਂ ਨੂੰ ਹੋ ਰਹੇ ਰੋਡ ਐਕਸੀਡੈਂਟ ਅਤੇ ਸੜਕ ਸੁਰੱਖਿਆ ਲਈ ਪੰਦਰਾਂ ਦਿਨਾਂ ਲਈ ਜਾਗਰੂਕ ਕਰਨ ਲਈ ਬੇਨਤੀ ਕੀਤੀ ਗਈ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਜਿਸ ਦੌਰਾਨ ਹਰਮੰਦਰ ਸਿੰਘ ਏ.ਐੱਸ.ਆਈ ਨੇ ਮਲੋਟ ਲਾਈਵ ਟੀਮ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਮੀਟਿੰਗ ਵਿੱਚ ਜਾਰੀ ਹਦਾਇਤਾਂ ਅਨੁਸਾਰ ਕਿਹਾ ਕਿ ਸ਼ਹਿਰ ਵਿੱਚ ਅਨਾਊਂਸਮੈਂਟ ਕਰ ਜਾਗਰੂਕ ਕੀਤਾ ਜਾ ਰਿਹਾ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਵਹੀਕਲਾਂ ਦੇ ਕਾਗਜ਼ਾਤ ਪੂਰੇ ਕਰ ਲਵੋ ਕਿਉਂਕਿ 15 ਦਿਨਾਂ ਬਾਅਦ ਚਲਾਨ ਸ਼ੁਰੂ ਕਰ ਦਿੱਤੇ ਜਾਣਗੇ। ਇਸ ਦੌਰਾਨ ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਖਾਸ ਕਰ ਬੁਲਟ ਮੋਟਰਸਾਇਕਲ ਵਾਲੇ ਇਸ ਗੱਲ ਤੇ ਧਿਆਨ ਦੇਣ ਆਪਣੇ ਮੋਟਰਸਾਇਕਲ ਦਾ ਸਿਲੰਸਰ ਨਾ ਬਦਲਣ ਅਤੇ ਮਿਸਤਰੀਆਂ ਨੂੰ ਵੀ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਮਕਸਦ ਲੋਕਾਂ ਨੂੰ ਐਕਸੀਡੈਂਟ ਤੋਂ ਬਚਾਉਣਾ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਟੂ-ਵਹੀਲਰ ਨੂੰ ਸਿਰ ਤੇ ਹੈਲਮੈਂਟ ਪਾ, ਗੱਡੀ ਵਾਲੇ ਨੂੰ ਸੀਟ ਬੈਲਟ ਲਗਾ, ਓਵਰ ਸਪੀਡ ਨਾਲ ਵਹੀਕਲ ਨਾ ਚਲਾਉਣਾ, ਸ਼ਰਾਬ ਪੀ ਕੇ ਡਰਾਈਵ ਨਾ ਕਰਨਾ, ਦੁਕਾਨਾਂ ਦੇ ਬਾਹਰ ਆਪਣੇ ਫਲੈਕਸ ਬੋਰਡ ਅਤੇ ਸਾਮਾਨ ਨਾ ਰੱਖਣਾ, ਗੱਡੀ ਨੂੰ ਸਹੀ ਥਾਂ ਪਾਰਕਿੰਗ ਕਰਨਾ ਅਤੇ ਹੋਰ ਸਾਵਧਾਨੀਆਂ ਵਰਤਣ ਦੇ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਏ.ਐੱਸ.ਆਈ ਇਕਬਾਲ ਸਿੰਘ ਅਤੇ ਸਮਨਦੀਪ ਸਿੰਘ ਕਾਂਸਟੇਬਲ ਹਾਜ਼ਿਰ ਸਨ।