ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਵਿਖੇ "ਹੈੱਲਥ ਕਮ ਸਕਰੀਨਿੰਗ ਕੈਂਪ" ਦਾ ਕੀਤਾ ਗਿਆ ਆਯੋਜਨ

ਮਲੋਟ: ਸਿਵਲ ਸਰਜਨ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਪਵਨ ਮਿੱਤਲ ਸੀਨੀਅਰ ਮੈਡੀਕਲ ਅਫਸਰ ਸੀ.ਐੱਚ.ਸੀ ਆਲਮਵਾਲਾ ਦੀ ਯੋਗ ਅਗਵਾਈ ਹੇਠ ਪਿੰਡ ਕੱਟਿਆਂਵਾਲੀ ਵਿਖੇ ਹੈੱਲਥ ਐਂਡ ਵੈਲਨੈੱਸ ਸੈਂਟਰ ਪੱਕੀ ਟਿੱਬੀ ਦੇ ਸਟਾਫ ਕਮਿਊਨਿਟੀ ਹੈੱਲਥ ਆਫਿਸਰ ਸੁਨੀਤਾ ਰਾਣੀ ਦੁਆਰਾ "ਹੈੱਲਥ ਕਮ ਸਕਰੀਨਿੰਗ ਕੈਂਪ" ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਹਰ ਤਰਾਂ ਦੀ ਦਵਾਈ ਦਿੱਤੀ। ਇਸ ਦੇ ਨਾਲ ਹੀ 30 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਦੇ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਕੀਤੀ।

ਬੁਖਾਰ ਵਾਲੇ ਸ਼ੱਕੀ ਮਰੀਜ਼ਾਂ ਦੀਆਂ ਮਲੇਰੀਆ ਸਲਾਈਡਾਂ ਬਣਾਈਆਂ ਅਤੇ ਮੌਸਮ ਦੇ ਬਦਲਾਅ ਅਨੁਸਾਰ ਆਪਣੇ ਸਿਹਤ ਦਾ ਧਿਆਨ ਰੱਖਿਆ ਜਾਵੇ ਰੋਜ਼ਾਨਾ ਸਵੇਰ ਦੀ ਸੈਰ, ਕਸਰਤ ਆਦਿ ਕਰਨ ਲਈ ਸਮਝਾਇਆ ਗਿਆ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ "ਨਸ਼ਾ ਛੁਡਾਓ ਖਾਲਸਾ ਕਮੇਟੀ,ਪਿੰਡ ਕੱਟਿਆਂਵਾਲੀ"ਦੇਪ੍ਰਧਾਨ ਬਿਕੱਰ ਸਿੰਘ ਅਤੇ ਗੁਰਪ੍ਰੀਤ ਸਿੰਘ ਮਲਟੀਪਰਪਜ਼ ਹੈੱਲਥ ਵਰਕਰ ਨੇ ਲੋਕਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਚੰਗੀਆਂ ਆਦਤਾਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਰਾਜਵੀਰ ਕੌਰ ਏ.ਐੱਨ.ਐੱਮ, ਚਰਨਜੀਤ ਕੌਰ ਸਰਪੰਚ, ਸੁਖਚੈਨ ਸਿੰਘ ਮੈਂਬਰ, ਲੱਖਾ ਸਿੰਘ ਮੈਂਬਰ, ਬਲਕਾਰ ਸਿੰਘ ਸਾਬਕਾ ਮੈਂਬਰ ਤੇ ਨਸ਼ਾ ਛੁਡਾਓ ਕਮੇਟੀ ਮੈਂਬਰ ਅਮਨਦੀਪ ਸਿੰਘ ਅੰਮ੍ਰਿਤ ਪਾਲ ਸਿੰਘ ਆਦਿ ਹਾਜ਼ਿਰ ਸਨ। Author: Malout Live