ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ (169) ਦੀ ਮੀਟਿੰਗ ਭਾਈ ਮਹਾਂ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਹੋਈ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੜ੍ਹਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੰਡੋਕੇ, ਤਹਿਸੀਲ ਮੁਕਤਸਰ ਸਾਹਿਬ ਦੇ ਪ੍ਰਧਾਨ ਸ੍ਰ. ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਅਤੇ ਸਟੇਟ ਬਾਡੀ ਦੇ ਜਗਸੀਰ ਸਿੰਘ ਸੁਖਨਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਸਰਦਾਰ ਪਰਮਿੰਦਰ ਸਿੰਘ ਗਾਲਿਬ ਵਿਸੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਨੇ ਨੰਬਰਦਾਰਾ ਦੀਆਂ ਬਹੁਤ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਜਿਵੇ ਕਿ ਨੰਬਰਦਾਰੀ ਜੱਦੀ ਪੁਸ਼ਤੀ, ਮਾਣ ਭੱਤੇ ਵਿੱਚ ਵਾਧਾ, ਟੋਲ ਟੈਕਸ ਮਾਫ ਕਰਨਾ ਅਤੇ ਤਹਿਸੀਲਾਂ ਵਿੱਚ ਨੰਬਰਦਾਰਾ ਲਈ ਕਮਰਾ ਅਲਾਟ ਕਰਨਾ ਸੰਬੰਧੀ ਵਿਚਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਸਾਰੀਆਂ ਤਹਿਸੀਲਾਂ ਦੇ ਪ੍ਰਧਾਨ ਹਾਜ਼ਿਰ ਹੋਏ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ,
ਰਜਵੰਤ ਸਿੰਘ ਸੰਗਰਾਣਾ ਪਵਨ ਨੰਬਰਦਾਰ ਅਬੁਲਖੁਰਾਣਾ, ਬਲਦੇਵ ਸਿੰਘ ਕੋਟਲੀ ਸੰਘਰ,ਦਰਸ਼ਨ ਸਿੰਘ ਬਾਂਮ, ਕਾਕਾ ਸਿੰਘ ਲੰਬੀ, ਬਲਵਿੰਦਰ ਸਿੰਘ ਪੋਹਲਾ, ਲਾਭ ਸਿੰਘ ਛੱਤੇਆਣਾ, ਹਰਦੀਪ ਸਿੰਘ ਭੁੱਟੀਆਲਾ, ਗੁਰਜੰਟ ਸਿੰਘ ਫੁੱਲੂਖੇੜਾ, ਤੇਜਿੰਦਰ ਸਿੰਘ ਡੱਬਵਾਲੀ, ਜਸਵਿੰਦਰ ਸਿੰਘ ਅਬੁਲਖੁਰਾਣਾ,ਪ੍ਰਤਾਪ ਸਿੰਘ ਲੁਬਾਣਿਆਂਵਾਲੀ, ਗੁਰਿੰਦਰ ਸਿੰਘ ਛੱਤੇਆਣਾ, ਇਕਬਾਲ ਸਿੰਘ ਸੰਗਰਾਣਾ, ਬਲਜੀਤ ਸਿੰਘ ਸੰਗਰਾਣਾ, ਬੂਟਾ ਸਿੰਘ ਸਾਹਿਬ ਚੰਦ, ਰਛਪਾਲ ਸਿੰਘ ਮਿੱਠਡੀ, ਤੇਜਾ ਸਿੰਘ ਤਾਮਕੋਟ, ਤੇਜਿੰਦਰ ਸਿੰਘ ਸ਼ੇਰੇਵਾਲਾ, ਗੁਰਮੀਤ ਸਿੰਘ ਚੱਕ ਮਦਰੱਸਾ, ਬੋਹੜ ਸਿੰਘ ਰਾਮਗੜ ਚੂੰਘਾ, ਬਲਜਿੰਦਰ ਸਿੰਘ ਕੁਰਾਈਵਾਲਾ, ਜਲੌਰ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਰੱਤਾ ਟਿੱਬਾ, ਜਗਤਾਰ ਸਿੰਘ ਕੋਟਭਾਈ, ਬਲਕਰਨ ਸਿੰਘ ਭਾਗਸਰ, ਹਰਚਰਨ ਸਿੰਘ ਕਾਉਣੀ, ਕੁਲਵੰਤ ਸਿੰਘ ਲੁਹਾਰਾ, ਗੁਰਚਰਨ ਸਿੰਘ ਮੱਲਣ, ਪ੍ਰੀਤਮ ਸਿੰਘ ਮੱਲਣ, ਮਨਜੀਤ ਸਿੰਘ ਜਗਤ ਸਿੰਘਵਾਲਾ, ਆਲਮਜੀਤ ਸਿੰਘ ਕਾਨਿਆਂਵਾਲੀ, ਹਰਨੇਕ ਸਿੰਘ ਖੁੰਡੇ ਹਲਾਲ, ਵੀਰ ਸਿੰਘ ਗੂੜ੍ਹੀਸੰਘਰ, ਗੁਰਪਿਆਸ ਸਿੰਘ ਫਤੂਹੀਵਾਲਾ, ਗੋਰਾ ਨੰਬਰਦਾਰ ਕੋਟਲੀ ਅਬਲੂ ਅਤੇ ਭੁਪਿੰਦਰ ਫਤਿਹਪੁਰ ਹਾਜ਼ਿਰ ਸਨ। Author: Malout Live