ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਜਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ- ਡਿਪਟੀ ਕਮਿਸ਼ਨਰ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਰਾਹੁਲ ਆਈ.ਏ.ਐੱਸ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੇ ਮੰਤਵ ਨਾਲ ਸ਼੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਬਲਾਕ ਦੇ ਪਿੰਡਾਂ ਵਿੱਚ 14 ਜੂਨ ਤੋਂ 30 ਜੂਨ 2023 ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਬਾਅਦ ਦੁਪਹਿਰ 01:00 ਵਜੇ ਤੋਂ 02:00 ਵਜੇ ਤੱਕ ਦੌਰੇ ਕਰਨ ਸੰਬੰਧੀ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਡਿਊਲ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਖੁੱਦ ਮੌਕੇ ਤੇ ਪਹੁੰਚ ਕੇ ਪਿੰਡਾਂ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਉਪਰੰਤ ਜਲਦ ਤੋਂ ਜਲਦ ਹੱਲ ਕਰਵਾਉਣ ਦੇ ਪਾਬੰਦ ਹੋਣਗੇ। ਉਲੀਕੇ ਗਏ ਪ੍ਰੋਗਰਾਮ ਅਨੁਸਾਰ 15 ਜੂਨ ਨੂੰ ਪਿੰਡ ਸੱਕਾਂਵਾਲੀ ਵਿਖੇ ਬੁੱਢੀਮਾਰ, ਰੰਧਾਵਾ, ਵੰਗਲ ਦੇ ਵਸਨੀਕਾਂ ਦੀਆਂ ਖੁੱਦ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। SDM ਮਲੋਟ ਵੱਲੋਂ 14 ਜੂਨ ਨੂੰ ਪਿੰਡ ਮਲੋਟ ਵਿਖੇ ਭਗਵਾਨਪੁਰਾ ਅਤੇ 26 ਜੂਨ ਨੂੰ ਰੱਥੜੀਆਂ ਵਿਖੇ ਘੁਮਿਆਰ ਖੇੜਾ ਅਤੇ ਕਿੰਗਰਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣੀਆਂ ਜਾਣਗੀਆਂ। ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਵੱਲੋਂ 20 ਜੂਨ ਨੂੰ ਪਿੰਡ ਸ਼ਿਵਪੁਰ ਕੁਕਰੀਆਂ ਵਿਖੇ ਨੂਰਪੁਰ ਕ੍ਰਿਪਾਲਕੇ, ਜਗਤ ਸਿੰਘ ਵਾਲਾ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਐੱਸ.ਡੀ.ਐੱਮ ਗਿੱਦੜਬਾਹਾ ਵੱਲੋਂ 27 ਜੂਨ ਨੂੰ ਮੱਲ੍ਹਣ ਵਿਖੇ ਕੋਠੇ ਅਮਨਗੜ੍ਹ, ਦਾਦੂਵਾਲਾ ਮੁਹੱਲਾ ਦੇ ਲੋਕਾਂ ਦੀ ਸ਼ਿਕਾਇਤਾਂ ਅਤੇ ਸਮੱਸਿਆਵਾਂ ਸੁਣੀਆਂ ਜਾਣਗੀਆਂ। ਸਹਾਇਕ ਕਮਿਸ਼ਨਰ ਜਨਰਲ ਵੱਲੋਂ 21 ਜੂਨ ਨੂੰ ਮਾਂਗਟਕੇਰ ਵਿਖੇ ਪਿੰਡ ਲੰਡੇ ਰੋਡੇ ਅਤੇ ਖੱਪਿਆਂਵਾਲੀ ਵਿਖੇ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਜਿਲ੍ਹਾ ਮਾਲ ਅਫਸਰ ਵੱਲੋਂ 16 ਜੂਨ ਨੂੰ ਬੁੱਟਰ ਸ਼ਰੀਹ ਵਿਖੇ ਲੁਹਾਰਾ ਅਤੇ ਕਾਉਣੀ ਅਤੇ 28 ਜੂਨ ਨੂੰ ਸੂਰੇਵਾਲਾ ਵਿਖੇ ਵਾੜਾ ਕਿਸ਼ਨਪੁਰਾ ਅਤੇ ਗੂੜੀ ਸੰਘਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਨਣ ਲਈ ਪਹੁੰਚਣਗੇ। 19 ਜੂਨ ਨੂੰ DDPO ਵੱਲੋਂ ਜੰਡਵਾਲਾ ਚੜ੍ਹਤ ਸਿੰਘ ਵਿਖੇ ਮੱਲਵਾਲਾ, ਕਟੋਰੇਵਾਲਾ ਵਿਖੇ ਸ਼ਡਿਊਲ ਅਨੁਸਾਰ ਸਮੱਸਿਆਵਾਂ ਸੁਣਨਗੇ। BDPO ਗਿੱਦੜਬਾਹਾ ਵਲੋਂ 22 ਜੂਨ ਨੂੰ ਸਾਹਿਬ ਚੰਦ ਵਿਖੇ ਪਿੰਡ ਚੋਟੀਆਂ ਅਤੇ ਬਰੜਿਆਂਵਾਲੇ ਵਿਖੇ BDPO ਮਲੋਟ ਵੱਲੋਂ 23 ਜੂਨ ਨੂੰ ਰੱਤਾਖੇੜਾ ਵੱਡਾ ਅਤੇ ਰੱਤਾ ਖੇੜਾ ਛੋਟਾ ਅਤੇ BDPO ਸ਼੍ਰੀ ਮੁਕਤਸਰ ਸਾਹਿਬ ਵਲੋਂ 30 ਜੂਨ ਨੂੰ ਫੱਤਣਵਾਲਾ ਵਿਖੇ ਰੋੜਾਂਵਾਲੀ ਅਤੇ ਕਾਲੇਵਾਲਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮਿਤੀਆਂ ਅਨੁਸਾਰ ਸੰਬੰਧਿਤ ਪਿੰਡਾਂ ਦੇ ਵਸਨੀਕਾਂ ਨੂੰ ਜਾਣੂੰ ਕਰਵਾਉਣ ਲਈ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਮੌਕੇ ਤੇ ਕੀਤਾ ਜਾਵੇ। Author: Malout Live