ਪ੍ਰੋਫ਼ੈਸਰ ਡਾ. ਆਰ.ਕੇ. ਉੱਪਲ 'ਸਿੱਖਿਆ ਰਤਨ ਐਵਾਰਡ 2023' ਨਾਲ ਅੰਤਰਰਾਸ਼ਟਰੀ ਪੱਧਰ ਤੇ ਹੋਏ ਸਨਮਾਨਿਤ
ਮਲੋਟ: ਪ੍ਰੋਫੈਸਰ ਡਾ. ਆਰ.ਕੇ. ਉੱਪਲ 'ਸਿੱਖਿਆ ਰਤਨ ਐਵਾਰਡ 2023' ਨਾਲ ਅੰਤਰਰਾਸ਼ਟਰੀ ਪੱਧਰ ਤੇ ਹੋਏ ਸਨਮਾਨਿਤ ਆਈ.ਸੀ.ਈ.ਆਰ ਟੀਮ ਦੀ ਕੌਰ ਕਮੇਟੀ ਨੇ ਡਾ. ਆਰ. ਕੇ. ਉੱਪਲ ਜੋ ਕਿ ਇਸ ਸਮੇਂ ਬਾਬਾ ਫਰੀਦ ਕਾਲਜ ਆਫ ਮੈਨੇਜ਼ਮੈਂਟ ਅਤੇ ਟੈਕਨਾਲੋਜੀ ਵਿਖੇ ਬਤੌਰ ਪ੍ਰੋਫੈਸਰ-ਕਮ-ਪ੍ਰਿੰਸੀਪਲ ਦੇ ਤੌਰ ਤੇ ਕੰਮ ਕਰ ਰਹੇ ਹਨ ਨੂੰ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਦੀ ਲਈ 'ਸਿੱਖਿਆ ਰਤਨ ਐਵਾਰਡ 2023' ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਖੋਜ਼ ਨਾਲ ਸੰਬੰਧਿਤ ਪੇਟੈਂਟ ਵੀ ਬਣਾਏ ਹਨ। ਡਾ. ਉੱਪਲ ਨੂੰ ਕਈ ਯੂਨੀਵਰਸਿਟੀਆਂ ਨੇ ਆਨਰੇਰੀ ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਨੇ ਉਤਕਲ ਯੂਨੀਵਰਸਿਟੀ ਤੋਂ ਡੀ. ਲਿਟ ਦੀ ਡਿਗਰੀ ਜੋ ਕਿ ਸਿੱਖਿਆ ਦੇ ਖੇਤਰ ਵਿੱਚ ਇਸ ਡਿਗਰੀ ਨੂੰ ਸਭ ਤੋਂ ਮਹੱਤਵਪੂਰਨ ਅਤੇ ਉੱਚ ਦਰਜੇ ਦੀ ਡਿਗਰੀ ਮੰਨਿਆ ਜਾਂਦਾ ਹੈ ਵੀ ਪ੍ਰਾਪਤ ਕੀਤੀ ਹੈ।
ਡਾ. ਉੱਪਲ ਨੇ ਵਿਦਿਆਰਥੀਆਂ ਨੂੰ ਪੜਾਉਣ ਦੇ ਨਾਲ-ਨਾਲ 72 ਕਿਤਾਬਾਂ ਬੈਂਕਿੰਗ ਪ੍ਰਣਾਲੀ ਨਾਲ ਸੰਬੰਧਿਤ ਲਿਖੀਆਂ ਅਤੇ ਇਹ ਕਿਤਾਬਾਂ ਸਿਰਫ ਭਾਰਤ ਵਿੱਚ ਹੀ ਨਹੀਂ, ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਕਿਤਾਬਾਂ ਨੂੰ ਪੜਿਆ ਜਾਂਦਾ ਹੈ। ਇਹਨਾਂ ਵਿੱਚ 17 ਕਿਤਾਬਾਂ ਭਾਰਤ ਦੇ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹਨ। ਡਾ.ਉੱਪਲ ਨੇ ਕਿਹਾ ਕਿ ਖੋਜ਼ ਕਰਨ ਵਾਲੇ ਵਿਦਿਆਰਥੀਆਂ ਲਈ ਇਹ ਕਿਤਾਬਾਂ ਬਹੁਤ ਮਹੱਤਵਪੂਰਨ ਸਾਬਿਤ ਹੋ ਰਹੀਆਂ ਹਨ। ਉਹਨਾਂ ਨੇ ਯੂ.ਜੀ.ਸੀ ਅਤੇ ਆਈ.ਸੀ.ਐਸ. ਆਰ ਦੇ 7 ਮਹੱਤਵਪੂਰਨ ਖੋਜ ਪ੍ਰੋਜੈਕਟਾਂ ਦਾ ਕੰਮ ਪੂਰਾ ਕਰ ਲਿਆ ਹੈ ਅਤੇ ਅੱਜ ਕੱਲ੍ਹ ਉਹ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਧ ਰਹੇ ਕੈਂਸਰ ਦੇ ਉਪਰ ਆਪਣਾ ਮੁੱਖ ਪ੍ਰੋਜੈਕਟ ਕਰ ਰਹੇ ਹਨ। ਉਹਨਾਂ ਨੇ ਆਪਣੀ ਖੋਜ਼ ਰਾਹੀਂ ਭਾਰਤੀ ਬੈਂਕਿੰਗ ਪ੍ਰਣਾਲੀ ਨੂੰ ਈ ਬੈਕਿੰਗ ਅਪਣਾਉਣ ਲਈ ਅਤੇ ਗਲੋਬਲ ਕੰਪੀਟੀਸ਼ਨ ਦਾ ਸਾਹਮਣਾ ਕਰਨ ਲਈ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਹਨ। Author: Malout Live