ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਏ.ਡੀ.ਸੀ ਮਨਦੀਪ ਕੌਰ ਨੂੰ ਸੌਂਪਿਆ ਮੰਗ ਪੱਤਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਭਾਈ ਮਹਾਂ ਸਿੰਘ ਹਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਅੱਜ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ (169) ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ. ਸੁਖਦੇਵ ਸਿੰਘ ਮੜ੍ਹਮੱਲੂ ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸ. ਗੁਰਜੰਟ ਸਿੰਘ ਮਹੰਤ, ਚੇਅਰਮੈਨ ਸ. ਅਵਤਾਰ ਸਿੰਘ ਜੰਡੋਕੇ ਅਤੇ ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸ. ਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਉਹਨਾਂ ਕਿਹਾ ਕਿ ਜੋ ਸਰਕਾਰ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜੋ ਨੰਬਰਦਾਰ ਸਹਿਬਾਨ ਦੀਆਂ ਜਿੰਮੇਵਾਰੀਆਂ ਲਗਾਈਆਂ ਸਨ, ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਨੰਬਰਦਾਰ ਕਿਸਾਨ ਨੂੰ ਜਾਗਰੂਕ ਕਰ ਸਕਦੇ ਹਨ ਰੋਕ ਨਹੀਂ ਸਕਦੇ।

ਇਸ ਸੰਬੰਧੀ ਸ਼੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ ਮਨਦੀਪ ਕੌਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਬਲਕਰਨ ਸਿੰਘ ਗੋਲਡੀ ਭਾਗਸਰ, ਜਗਸੀਰ ਸਿੰਘ ਸੁਖਨਾ, ਗੁਰਦੀਪ ਸਿੰਘ ਗੁਰੂਸਰ, ਚਾਨਣ ਸਿੰਘ ਚੱਕ ਗਾਧਾਂ, ਬੋਹੜ ਸਿੰਘ ਰਾਮਗੜ ਚੁੱਘਾ, ਕਾਕਾ ਸਿੰਘ ਪ੍ਰਧਾਨ ਲੰਬੀ, ਮੰਗਾ ਸਿੰਘ ਗੋਨਿਆਣਾ, ਤੇਜਿੰਦਰ ਸਿੰਘ ਸ਼ੇਰੇਆਲਾ, ਸਰਦੇਵ ਸਿੰਘ ਗੰਧੜ, ਚੂਹੜ ਸਿੰਘ ਭੁੱਟੀਆਲਾ, ਵੀਰ ਸਿੰਘ ਗੂੜੀ ਸੰਘਰ, ਬਲਜਿੰਦਰ ਕੁਰਾਈਵਾਲਾ, ਹਰਸ਼ ਸ਼ਰਮਾ ਕੁਕਰੀਆਂ, ਲਾਭ ਸਿੰਘ ਛੱਤੇਆਣਾ, ਗੁਰਲਾਲ ਸਿੰਘ ਦਾਨੇਵਾਲਾ, ਜਗਸੀਰ ਸਿੰਘ ਤਰਖਾਣ ਵਾਲ਼ਾ, ਮਨਜੀਤ ਸਿੰਘ ਜਗਤ ਸਿੰਘ, ਹਰਦੇਵ ਸਿੰਘ ਆਸਾ ਬੁੱਟਰ ਅਤੇ ਇਕਬਾਲ ਸਿੰਘ ਹਾਜ਼ਿਰ ਸਨ। Author: Malout Live