ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਹੁਣ 50 ਦਿਨਾਂ ਲਈ ਆਵੇਗਾ ਬਾਹਰ

ਮਲੋਟ (ਪੰਜਾਬ): ਜਬਰ-ਜ਼ਨਾਹ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ 'ਚੋਂ ਬਾਹਰ ਆਵੇਗਾ। ਉਸ ਦੀ 50 ਦਿਨ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਰਾਮ ਰਹੀਮ 50 ਦਿਨਾਂ ਲਈ ਫਿਰ ਜੇਲ੍ਹ 'ਚੋਂ ਬਾਹਰ ਆਵੇਗਾ।

ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਕਈ ਵਾਰ ਪੈਰੋਲ 'ਤੇ ਬਾਹਰ ਆ ਚੁੱਕਾ ਹੈ। ਅਲੱਗ-ਅਲੱਗ ਮਾਮਲਿਆਂ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 32 ਮਹੀਨਿਆਂ 'ਚ 9ਵੀਂ ਵਾਰ ਪੈਰੋਲ ਮਿਲੀ ਚੁੱਕੀ ਹੈ। Author: Malout Live