ਪੁਲਿਸ ਚੌਂਕੀ ਪੰਨੀਵਾਲਾ ਦੀ ਪੁਲਿਸ ਪਾਰਟੀ ਨੇ 400 ਲੀਟਰ ਲਾਹਣ ਸਮੇਤ ਵਿਅਕਤੀ ਕੀਤਾ ਕਾਬੂ
ਮਲੋਟ:- ਸ਼੍ਰੀ ਸੰਦੀਪ ਕੁਮਾਰ ਮਲਿਕ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਨੁਮਾਈ ਹੇਠ ਅਤੇ ਸ਼੍ਰੀ ਜਸਪਾਲ ਸਿੰਘ ਪੀ.ਪੀ.ਐੱਸ ਉੱਪ ਕਪਤਾਨ ਪੁਲਿਸ ਮਲੋਟ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐੱਸ.ਆਈ ਸੁਖਜਿੰਦਰ ਸਿੰਘ ਮੁੱਖ ਅਫਸਰ ਥਾਣਾ ਕਬਰਵਾਲਾ ਦੀ ਯੋਗ ਅਗਵਾਈ ਹੇਠ ਸ:ਥ ਸੁਖਜੀਤ ਸਿੰਘ ਇੰਚਾਰਜ ਚੌਂਕੀ ਪੰਨੀਵਾਲਾ ਸਮੇਤ ਪੁਲਿਸ ਪਾਰਟੀ ਦੇ ਬਾ-ਸਵਾਰੀ ਸਰਕਾਰੀ ਗੱਡੀ ਪਰ ਦੋਰਾਨੇ ਗਸ਼ਤ ਲਿੰਕ ਰੋਡ ਰਾਹੀ ਪਿੰਡ ਮੋਹਲਾਂ ਤੋ ਪਿੰਡ ਰਾਣੀਵਾਲਾ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਸੇਮ ਨਾਲਾ ਪਾਸ ਬਾਹੱਦ ਪਿੰਡ ਰਾਣੀਵਾਲਾ ਪੁੱਜੀ ਤਾ ਮੁਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ
ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਲਜਾਰ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਪਿੰਡ ਰਾਣੀਵਾਲਾ ਸ਼ਰਾਬ ਨਜਾਇਜ ਕਸੀਦ ਕਰਨ ਦਾ ਆਦੀ ਹੈ ਜੇਕਰ ਇਸ ਦੇ ਘਰ ਪਰ ਹੁਣੇ ਹੀ ਰੇਡ ਕੀਤਾ ਜਾਵੇ ਤਾ ਉਸ ਪਾਸੋਂ ਲਾਹਣ ਜਾਂ ਚਾਲੂ ਭੱਠੀ ਬ੍ਰਾਮਦ ਹੋ ਸਕਦੀ ਹੈ। ਜਿਸ ਤੇ ਸ:ਥ ਸੁਖਜੀਤ ਸਿੰਘ ਇੰਚਾਰਜ ਚੌਂਕੀ ਪੰਨੀਵਾਲਾ ਨੇ ਰੁੱਕਾ ਲਿਖ ਕੇ ਥਾਂਣਾ ਭੇਜਿਆ ਅਤੇ ਗੁਰਵਿੰਦਰ ਸਿੰਘ ਉਕਤ ਦੇ ਘਰ ਰੇਡ ਕੀਤਾ ਤਾਂ ਉਸ ਦੇ ਘਰ ਵਿੱਚੋਂ ਉਸ ਪਾਸੋਂ 2 ਡਰੰਮ ਪਲਾਸਟਿਕ ਜਿੰਨਾਂ ਵਿੱਚ 200/200 ਲੀਟਰ ਲਾਹਣ ਕੁੱਲ 400 ਲੀਟਰ ਲਾਹਣ ਬ੍ਰਾਮਦ ਹੋਈ ਜਿਸ ਤੇ ਮੁਕੱਦਮਾ ਨੰਬਰ 13 ਮਿਤੀ 31-01-2022 ਅ/ਧ 61/1/14 ਐਕਸਾਈਜ ਐਕਟ ਥਾਣਾ ਕਬਰਵਾਲਾ ਬਰਖਿਲਾਫ ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਲਜਾਰ ਸਿੰਘ ਪੁੱਤਰ ਅੱਛਰ ਸਿੰਘ ਵਾਸੀ ਪਿੰਡ ਰਾਣੀਵਾਲਾ ਦਰਜ ਰਜਿਸਟਰ ਕੀਤਾ ਗਿਆ। ਜਿਸ ਨੂੰ ਅੱਜ ਮਾਨਯੋਗ ਅਦਾਲਤ ਮਲੋਟ ਵਿਖੇ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਗਿਆ ।