ਚੋਣ ਅਬਜ਼ਰਵਰਾਂ ਨੇ ਨਾਗਰਿਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤਾ ਸਮਾਂ ਅਤੇ ਸਥਾਨ ਕੀਤਾ ਨਿਰਧਾਰਿਤ-ਜ਼ਿਲ੍ਹਾ ਚੋਣ ਅਫ਼ਸਰ

ਮਲੋਟ/ਸ਼੍ਰੀ ਮੁਕਤਸਰ ਸਾਹਿਬ:- ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਸ਼੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ਵਿੱਚ ਚੋਣ ਅਬਜ਼ਰਵਰਾਂ ਦੀ ਤਾਇਨਾਤੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਕੋਈ ਵੀ ਉਮੀਦਵਾਰ ਜਾਂ ਉਹਨਾਂ ਦੇ ਨੁਮਾਇੰਦੇ ਜਾਂ ਕੋਈ ਵੀ ਨਾਗਰਿਕ ਚੋਣਾਂ ਨਾਲ ਸੰਬੰਧਿਤ ਚੋਣ ਅਬਜ਼ਰਵਰਾਂ ਨੂੰ ਨਿੱਜੀ ਤੌਰ ਤੇ ਮਿਲ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਿਲ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਚੋਣ ਅਬਜ਼ਰਵਰ ਸ਼੍ਰੀ ਜੀ.ਟੀ. ਪਾਂਡਿਆ (ਆਈ.ਏ.ਐੱਸ) (ਮੋਬਾਇਲ ਨੰਬਰ 83605-46884) 85 ਮਲੋਟ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ, ਇਹਨਾਂ ਨੂੰ ਕੋਈ ਵੀ ਨਾਗਰਿਕ ਸਵੇਰੇ 10 ਵਜੇ ਤੋਂ ਸਵੇਰੇ 11 ਵਜੇ ਤੱਕ ਕੈਨਾਲ ਰੈਸਟ ਹਾਊਸ ਗਿੱਦੜਬਾਹਾ ਵਿਖੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਿਲ ਸਕਦੇ ਹਨ।

ਇਸੇ ਤਰ੍ਹਾਂ ਚੋਣ ਅਬਜ਼ਰਵਰ ਸ਼੍ਰੀ ਗਿਆਨੇਸ਼ਵਰ ਤ੍ਰਿਪਾਠੀ (ਆਈ.ਏ.ਐੱਸ ) (ਮੋਬਾਇਲ ਨੰਬਰ 98770-53051) 84 ਗਿੱਦੜਬਾਹਾ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ, ਨੂੰ ਵੀ ਸ਼ਾਮੀ 4 ਵਜੇ ਤੋਂ ਸ਼ਾਮੀ 5 ਵਜੇ ਤੱਕ ਕੈਨਾਲ ਰੈਸਟ ਹਾਊਸ ਗਿੱਦੜਬਾਹਾ ਵਿਖੇ ਚੋਣਾ ਨਾਲ ਸੰਬੰਧਿਤ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਮਿਲ ਸਕਦੇ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਸ਼੍ਰੀ ਐੱਫ.ਆਰ. ਮੀਨਾ (ਆਈ.ਆਰ.ਐੱਸ) ਨੂੰ ਵਿਧਾਨ ਸਭਾ ਹਲਕਾ ਗਿੱਦੜਬਾਹਾ ਲਈ ਖਰਚਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਜਿਹਨਾਂ ਦਾ ਮੋਬਾਇਲ ਨੰਬਰ 62804-01963 ਹੈ। ਜੇਕਰ ਆਮ ਜਨਤਾ ਨੂੰ ਚੋਣਾਂ ਦੇ ਖਰਚੇ ਸਬੰਧੀ ਕੋਈ ਸੁਝਾਅ ਜਾਂ ਸ਼ਿਕਾਇਤਾਂ ਹੋਵੇ ਤਾਂ ਉਹ ਪਿੰਡ ਬਾਦਲ ਦੇ ਪਾਵਰ ਕਾਮ ਰੈਸਟ ਹਾਊਸ ਵਿਖੇ ਮਿਲ ਸਕਦਾ ਹੈ।