ਪਬਲਿਕ ਆਯੁਰਵੈਦਿਕ ਮਲੋਟ ਵਿਖੇ ਐਤਵਾਰ ਨੂੰ ਲਗਾਇਆ ਜਾਵੇਗਾ ਮੁਫ਼ਤ ਆਯੁਰਵੈਦਿਕ ਕੈਂਪ
ਮਲੋਟ: ਜੌੜਾਂ ਦੇ ਦਰਦ ਅਤੇ ਬਲੱਡ ਪ੍ਰੈਸ਼ਰ ਦੇ ਮਾਹਿਰ ਸ਼੍ਰੀ ਗੁਰੂ ਹਰ ਰਾਏ ਆਯੁਰਵੈਦਿਕ ਕਲੀਨਿਕ ਜਲਾਲਾਬਾਦ ਵਾਲੇ ਡਾ. ਗੁਰਮੀਤ ਸਿੰਘ ਵੱਲੋਂ ਪਬਲਿਕ ਆਯੁਰਵੈਦਿਕ ਦੇ ਸਹਿਯੋਗ ਨਾਲ ਸੁਰਜਾ ਰਾਮ ਮਾਰਕਿਟ ਗੇਟ, ਜੀ.ਟੀ ਰੋਡ ਮਲੋਟ ਪਬਲਿਕ ਆਯੁਰਵੈਦਿਕ ਵਿਖੇ 6 ਨਵੰਬਰ 2022 ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਮੁਫ਼ਤ ਆਯੁਰਵੈਦਿਕ ਕੈਂਪ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਜੌੜਾਂ ਦੇ ਦਰਦ, ਬਲੱਡ ਪ੍ਰੈਸ਼ਰ ਵਧਣਾ, ਗੁਰਦਿਆਂ ਦੇ ਰੋਗ ਅਤੇ ਕੈਂਸਰ ਦਾ ਚੈਕਅੱਪ ਕੀਤਾ ਜਾਵੇਗਾ। ਇਸ ਆਯੁਰਵੈਦਿਕ ਕੈਂਪ ਦੀ ਰਜਿਸਟ੍ਰੇਸ਼ਨ ਲਈ 7829430001 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। Author: Malout Live