ਏ.ਐੱਸ.ਆਈ ਸੁਰਿੰਦਰ ਸਿੰਘ ਦੇ ਬੇਟੇ ਨੇ ਪੌਦੇ ਲਗਾ ਮਨਾਇਆ ਆਪਣਾ 13ਵਾਂ ਜਨਮਦਿਨ

ਮਲੋਟ: ਪਿੰਡ ਵਿਰਕ ਖੇੜਾ ਦੇ ਏ.ਐੱਸ.ਆਈ ਸੁਰਿੰਦਰ ਸਿੰਘ ਦੇ ਬੇਟੇ ਵਿਸ਼ਵਜੀਤ ਸਿੰਘ ਨੇ ਅੱਜ 13ਵੇਂ ਜਨਮਦਿਨ ਨੂੰ ਸ਼੍ਰੀ ਗੁਰਦੁਆਰਾ ਸਾਹਿਬ ਅਤੇ ਹੋਰ ਵੱਖ-ਵੱਖ ਥਾਵਾਂ ਤੇ 5 ਪੌਦੇ ਲਗਾ ਕੇ ਮਨਾਇਆ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਪੌਦਾ ਲਗਾਉਣਾ ਚਾਹੀਦਾ ਹੈ ਜਿਸ ਨਾਲ ਵਾਤਾਵਰਨ ਹਰਿਆ ਭਰਿਆ ਰਹਿੰਦਾ ਹੈ ਅਤੇ ਆਕਸੀਜਨ ਦੀ ਵੀ ਕਮੀਂ ਨਹੀਂ ਹੁੰਦੀ। ਗਰਮੀਆਂ ਵਿੱਚ ਪੌਦੇ ਆਉਂਦੇ ਜਾਂਦੇ ਰਾਹਗੀਰਾਂ ਦੇ ਲਈ ਠੰਡੀਆਂ ਛਾਵਾਂ ਨਾਲ ਸਕੂਨ ਦਾ ਦ੍ਰਿਸ਼ ਬਣਦੇ ਹਨ। Author: Malout Live