ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 2300 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਅਤੇ ਮਾਨਯੋਗ ਅਦਾਲਤ ਵੱਲੋਂ ਭਗੌੜਾ(ਪੀ.ਓ) ਘੋਸ਼ਿਤ ਨੂੰ ਕੀਤਾ ਕਾਬੂ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ਼੍ਰੀ ਹਰਮਨਬੀਰ ਸਿੰਘ ਗਿੱਲ,ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਅਤੇ ਸ਼ਰਾਰਤੀ ਅਨਸਰਾਂ ਖਿਲਾਫ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਚੱਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁੱਕੜੀਆਂ ਵੱਲੋਂ ਜਿੱਥੇ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ, ਉੱਥੇ ਹੀ ਨਾਕਾਬੰਦੀ ਕਰ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਸ਼੍ਰੀ ਰਮਨਦੀਪ ਸਿੰਘ ਭੁੱਲਰ ਪੀ.ਪੀ.ਐੱਸ, ਐੱਸ.ਪੀ (ਡੀ) ਅਤੇ ਸ਼੍ਰੀ ਰਾਜੇਸ਼ ਸਨੇਹੀ ਬੱਤਾ ਡੀ.ਐੱਸ.ਪੀ (ਡੀ) ਸ਼੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਐੱਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏੇ ਸਟਾਫ-02, ਮਲੋਟ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਦਾਨੇਵਾਲਾ ਪੁੱਜੀ ਤਾਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਿਨਾਂ ਪਰ ਇੱਕ ਮੋਟਰਸਾਇਕਲ ਹੀਰੋ ਹਾਂਡਾ ਡੀਲਕਸ ਰੰਗ ਕਾਲਾ ਜਿਸਤੇ ਦੋ ਮੋਨੇ ਨੋਜਵਾਨ ਸਵਾਰ ਸਨ, ਉਸ ਨੂੰ ਰੋਕ ਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆਂ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਵਜ਼ੀਰ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਕਿੰਗਰਾ ਦੱਸਿਆ ਅਤੇ ਉਸਦੇ ਪਿੱਛੇ ਬੈਠੇ ਹੈਡੀਕੇਪਟ ਵਿਅਕਤੀ ਨੇ ਆਪਣਾ ਨਾਮ ਜਗਮੀਤ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਦਾਨੇਵਾਲਾ ਦੱਸਿਆ ਉਨ੍ਹਾਂ ਪਾਸੋਂ 210 ਪੱਤੇ ਹਰੇਕ ਪੱਤੇ ਵਿੱਚ 10/10 ਕੁੱਲ 2100 ਨਸ਼ੀਲੀਆਂ ਗੋਲੀਆ ਮਾਰਕਾ TRAMADOL HYDROCHLORIDE TABLETS IP 100 MG, COLOVIDOL-100 SR ਜਿੰਨਾ ਦਾ B.NO EJT3004, M.D:01/2023, ED:12/2025 ਹੈ, ਬ੍ਰਾਮਦ ਹੋਈਆਂ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 130 ਮਿਤੀ 29.07.2023 ਅ/ਧ 22ਸੀ/61/85 NDPS ACT ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਕੇਸ ਨੰਬਰ 02:
ਚੋਰਾਂ ਅਤੇ ਲੁੱਟਾਂ ਖੋਹਾਂ ਵਿਰੁੱਧ ਇੱਕ ਹੋਰ ਕਾਰਵਾਈ ਕਰਦੇ ਹੋਏ ਮਿਤੀ 26.07.2023 ਨੂੰ ਅਨਮੋਲਪ੍ਰੀਤ ਸਿੰਘ ਉਰਫ ਮੋਲੀ ਪੁੱਤਰ ਗੁਰਤੇਜ ਸਿੰਘ ਵਾਸੀ ਬੋਦੀਵਾਲਾ ਖੜਕ ਸਿੰਘ ਹਾਲ ਨਿਊ ਗੋਬਿੰਦ ਨਗਰ ਗਲੀ ਨੰਬਰ 05, ਮਲੋਟ ਪਾਸੋ 03 ਚੋਰੀ ਦੇ ਬਿਨਾਂ ਨੰਬਰੀ ਮੋਟਰਸਾਇਕਲ ਬ੍ਰਾਮਦ ਕੀਤੇ, ਜਿਸਤੇ ਮੁਕੱਦਮਾ ਨੰਬਰ 125 ਮਿਤੀ 26-07-2023 ਅ/ਧ 379,411 ਹਿੰ:ਦੰ: ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ ਕੇਸ ਨੰਬਰ 03:
ਨਸ਼ਿਆ ਖਿਲਾਫ ਕਾਰਵਾਈ ਕਰਦੇ ਹੋਏ ਅਜੈ ਸਿੰਘ ਉਰਫ ਭੋਲਾ ਪੁੱਤਰ ਦਲੀਪ ਸਿੰਘ ਵਾਸੀ ਟਰੱਕ ਯੂਨੀਅਨ ਵਾਲੀ ਗਲੀ ਸ਼ਹਿਰ ਮਲੋਟ ਪਾਸੋਂ 200 ਨਸ਼ੀਲੀਆ ਗੋਲੀਆ ਬ੍ਰਾਮਦ ਕੀਤੀਆ, ਜਿਸਤੇ ਖਿਲਾਫ ਮੁਕੱਦਮਾ ਨੰਬਰ 128 ਮਿਤੀ 28.07.2023 ਅ/ਧ 22ਬੀ/61/85 NDPS Act ਥਾਣਾ ਸਿਟੀ ਮਲੋਟ ਦਰਜ ਰਜਿਸਟਰ ਕੀਤਾ ਗਿਆ। ਕੇਸ ਨੰਬਰ 04:
ਇਸੇ ਤਰਾਂ ਪੀ.ਓ/ਭਗੋੜਿਆ ਵਿਰੁੱਧ ਇੱਕ ਹੋਰ ਕਾਰਵਾਈ ਕਰਦੇ ਹੋਏ ਐੱਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-02, ਮਲੋਟ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ-02, ਮਲੋਟ ਦੇ ਕਰਮਚਾਰੀਆ ਨੇ ਮੁਕੱਦਮਾ ਨੰਬਰ 57 ਮਿਤੀ 02.03.2020 ਅ/ਧ 15-61/85 NDPS Act PS City Malout ਦੇ ਭਗੋੜਾ ਦੋਸ਼ੀ (ਅ/ਧ 299 ਸੀ.ਆਰ.ਪੀ.ਸੀ) ਹਰਭਜਨ ਸਿੰਘ ਉਰਫ ਭਜਨਾ ਪੁੱਤਰ ਜੰਗ ਸਿੰਘ ਵਾਸੀ ਪਿੰਡ ਸ਼ੇਰਗੜ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਨਵ-ਨਿਯੁਕਤ ਐੱਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-02, ਮਲੋਟ ਨੇ ਸ਼ਹਿਰ ਮਲੋਟ ਅਤੇ ਨਾਲ ਲੱਗਦੇ ਪਿੰਡਾਂ ਦੇ ਮੋਹਤਬਰ ਪੁਰਸ਼ਾਂ ਅਤੇ ਆਮ ਲੋਕਾਂ ਨੂੰ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਧ ਤੋ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਐੱਸ.ਆਈ ਕਰਮਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-02, ਮਲੋਟ ਨੇ ਮਾੜੇ ਅਨਸਰਾਂ ਅਤੇ ਨਸ਼ਾ ਵੇਚਣ ਵਾਲੇ ਵਿਅਕਤੀਆ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਵੱਲੋ ਕਿਸੇ ਪ੍ਰਕਾਰ ਦਾ ਨਸ਼ਾ ਵੇਚਣ ਦੀ ਭਵਿੱਖ ਵਿੱਚ ਗੱਲ ਸਾਹਮਣੇ ਆਉਦੀ ਹੈ ਤਾਂ ਉਹਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। Author: Malout Live