ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 49 ਲਾਵਾਰਿਸ ਵਹੀਕਲਾਂ ਦੀ ਕੀਤੀ ਗਈ ਨਿਲਾਮੀ

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ੍ਰੀ ਭਾਗੀਰਥ ਸਿੰਘ ਮੀਨਾ ਆਈ.ਪੀ.ਐੱਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਵਿੱਚ ਕੁੱਲ 49 ਵਹੀਕਲ ਖੜੇ ਸਨ, ਜਿਨ੍ਹਾਂ ਦੀ ਪੁਲਿਸ ਵਿਭਾਗ ਵੱਲੋਂ ਨਿਲਾਮੀ ਕੀਤੀ ਗਈ। ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਖ-ਵੱਖ ਮੁਕੱਦਮਿਆਂ ਵਿੱਚ ਬਰਾਮਦ ਕੀਤੇ ਵਹੀਕਲਾਂ ਦੀ ਖੁੱਲ੍ਹੀ ਬੋਲੀ ਕਰਵਾ ਕੇ 49 ਵਹੀਕਲ ਨਿਲਾਮ ਕੀਤੇ ਗਏ। ਇਸ ਮੌਕੇ ਸ੍ਰੀ ਮਨਮੀਤ ਸਿੰਘ ਢਿੱਲੋਂ ਐੱਸ.ਪੀ.ਡੀ, ਸ੍ਰੀ ਇਸ਼ਾਨ ਸਿੰਗਲਾ ਡੀ.ਐੱਸ.ਪੀ (ਐੱਨ.ਡੀ.ਪੀ.ਐੱਸ ਅਤੇ ਨਾਰਕੋਟਿਕ) ਅਤੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਬੋਲੀਕਾਰ ਹਾਜ਼ਿਰ ਸਨ।

ਨਿਲਾਮ ਕੀਤੇ ਵਹੀਕਲਾਂ ਨਾਲ ਸੰਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਅਤੇ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀਂ ਕੀਤੇ ਗਏ। ਇਸ ਲਈ ਥਾਣਿਆਂ ਵਿੱਚ ਸਾਫ-ਸੁਥਰੀ ਅਤੇ ਢੁੱਕਵੀ ਕੰਮਕਾਜੀ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਦੌਰਾਨ ਫੈਸਲਸ਼ੁਦਾ ਮੁਕੱਦਮਿਆਂ ਦੇ ਵਾਹਨਾਂ ਦੀ ਨਿਲਾਮੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਬੋਲੀ ਵਿੱਚ ਫੈਸਲਾ ਕੀਤੇ ਗਏ ਕੇਸਾਂ ਦੇ ਕੁੱਲ 49 ਵਾਹਨ ਜਿਨ੍ਹਾਂ ਦੀ ਰਾਖਵੀਂ ਕੀਮਤ 3,86,500 ਰੁਪਏ ਰੱਖੀ ਗਈ ਸੀ, 4,56,070 ਰੁਪਏ ਵਿੱਚ ਨਿਲਾਮ ਕੀਤੇ ਗਏ। Author : Malout Live