ਐੱਨ.ਸੀ.ਸੀ 6 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਯੂਨਿਟ ਮਲੋਟ ਵੱਲੋਂ ਮਨਾਇਆ ਗਿਆ ਯੋਗ ਦਿਵਸ

ਮਲੋਟ : ਐੱਨ.ਸੀ.ਸੀ 6 ਪੰਜਾਬ ਗਰਲਜ਼ ਬਟਾਲੀਅਨ ਐੱਨ.ਸੀ.ਸੀ ਯੂਨਿਟ ਮਲੋਟ ਵੱਲੋਂ ਬਟਾਲੀਅਨ ਮੁੱਖੀ ਕਰਨਲ ਰਣਬੀਰ ਸਿੰਘ ਸੈਨਾ ਮੈਡਲ ਦੀ ਅਗਵਾਈ ਹੇਠ ਅੱਜ ਯੋਗ ਦਿਵਸ ਮਨਾਇਆ ਗਿਆ। ਜਿਸ ਵਿੱਚ ਮਲੋਟ, ਗਿੱਦੜਬਾਹਾ, ਅਬੋਹਰ ਅਤੇ ਮੁਕਤਸਰ ਵਿਖੇ ਲਗਭਗ 1050 ਐੱਨ.ਸੀ.ਸੀ ਕੈਡਿਟਾਂ ਨੇ ਭਾਗ ਲਿਆ।

ਇਸ ਦੌਰਾਨ ਐੱਨ.ਸੀ.ਸੀ ਕੈਡਿਟਾਂ ਨੇ ਵੱਖ-ਵੱਖ ਆਸਣ ਸਿੱਖੇ। ਐੱਨ.ਸੀ.ਸੀ ਕੈਡਿਟਾਂ ਨੇ ਯੋਗਾ ਕਰਕੇ ਸਰੀਰ ਅਤੇ ਦਿਮਾਗ ਨੂੰ ਫਿੱਟ ਕਰਨ ਬਾਰੇ ਸਿੱਖਿਆ। ਇਸ ਦਿਨ ਕੈਡਿਟਾਂ ਨੂੰ ਸਿਹਤਮੰਦ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਕੈਡਿਟਾਂ ਦੇ ਨਾਲ ਏ.ਐੱਨ.ਓ ਅਤੇ ਪੀ.ਆਈ ਸਟਾਫ਼ ਨੇ ਭਾਗ ਲਿਆ। Author : Malout Live