ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਜੇਲ ਵਿੱਚ ਬੰਦ ਕੈਦੀ ਅਤੇ ਹਵਾਲਾਤੀਆਂ ਨੂੰ ਵੋਕੇਸ਼ਨਲ ਲਿਟਰੇਸੀ ਟਰੇਨਿੰਗ ਦਾ ਆਯੋਜਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਪੰਜਾਬ ਰਾਜ ਕਾਨੂੰਨੀ ਸੇਵਾਵਾ ਅਥਾਰਟੀ ਐੱਸ.ਏ.ਐੱਸ ਨਗਰ, ਮੋਹਾਲੀ, ਦੀਆਂ ਮਿਲੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਜੇਲ੍ਹ ਸ਼੍ਰੀ ਮੁਕਤਸਰ ਸਾਹਿਬ ਵਿਖੇ ਬੰਦ ਕੈਦੀਆਂ/ਹਵਾਲਾਤੀਆਂ ਨੂੰ ਵੱਖ-ਵੱਖ ਕਿੱਤਾ ਮੁਖੀ ਦੀ ਟ੍ਰੇਨਿੰਗ ਦੇਣ ਸੰਬੰਧੀ  ਇਕ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਰਾਜ ਕੁਮਾਰ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਨੇ ਕੀਤੀ। ਉਹਨਾਂ ਨਾਲ ਮਿਸ. ਹਰਪ੍ਰੀਤ ਕੌਰ ਸੀ.ਜੇ.ਐੱਮ/ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮੁਕਤਸਰ ਸਾਹਿਬ ਵੀ ਨਾਲ ਹਾਜ਼ਿਰ ਸੀ। ਇਸ ਤੋਂ ਇਲਾਵਾ ਸਟੇਟ ਬੈਂਕ ਆਫ ਇੰਡੀਆਂ ਸ਼੍ਰੀ ਮੁਕਤਸਰ ਸਾਹਿਬ ਦੇ ਡਾਇਰੈਕਟਰ ਆਰ.ਸੈੱਟੀ ਸ਼੍ਰੀ ਪਵਨ ਕੁਮਾਰ ਢੋਲੀਆ ਅਤੇ ਸ਼੍ਰੀ ਗੁਰਚਰਨ ਸਿੰਘ ਲੀਡ ਬੈਂਕ ਅਫਸਰ ਅਤੇ ਬਾਗਬਾਨੀ ਵਿਭਾਗ ਦੇ ਇੰਚਾਰਜ ਅਤੇ ਸਟਾਫ  ਵੀ ਹਾਜ਼ਿਰ ਸੀ। ਇਸ ਮੌਕੇ ਸ਼੍ਰੀ ਰਾਜ ਕੁਮਾਰ ਜੱਜ ਸਾਹਿਬ ਨੇ ਕੈਦੀਆਂ/ਹਵਾਲਾਤੀਆਂ ਨੂੰ ਦੱਸਿਆ ਕਿ ਇਹ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਦਾ ਵੱਧ ਤੋਂ ਵੱਧ ਤਜਰਬਾ ਲੈ ਕੇ ਤੁਸੀਂ ਇਸ ਦੇ ਕਾਬਿਲ ਬਣ ਕੇ ਜੇਲ੍ਹ ਤੋਂ ਬਾਹਰ ਜਾਣ ਉਪਰੰਤ ਉਹ ਆਪਣਾ ਰੁਜ਼ਗਾਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ ਅਤੇ

ਗਲਤ ਕੰਮਾਂ ਤੋਂ ਗੁਰੇਜ਼ ਕਰਨ। ਜੇਲ੍ਹ ਸੁਪਰਡੈਂਟ ਕੋਹਲੀ ਸਾਹਿਬ ਵੱਲੋਂ ਆਏ ਮੁੱਖ ਮਹਿਮਾਨ ਅਤੇ ਸਮੇਤ ਟੀਮ ਨੂੰ ਜੀ ਆਇਆ ਕਿਹਾ ਅਤੇ ਮਾਨਯੋਗ ਜੱਜ ਸਾਹਿਬ ਨੂੰ ਵਿਸ਼ਵਾਸ਼ ਦਵਾਇਆ ਕਿ ਜੇਲ੍ਹ ਵਿੱਚ ਬੰਦ ਕੈਦੀ/ਹਵਾਲਾਤੀਆਂ ਨੂੰ ਜੋ ਵੀ ਟਰੇਨਿੰਗ ਦਿੱਤੀ ਜਾਵੇਗੀ ਉਸ ਦਾ ਉਹ ਵੱਧ ਤੋਂ ਵੱਧ ਲਾਭ ਲੈਣਗੇ ਅਤੇ ਜੇਲ੍ਹ ਤੋਂ ਬਾਹਰ ਜਾਣ ਉਪਰੰਤ ਆਪਣਾ ਕੰਮ ਕਾਜ ਕਰ ਸਕਣਗੇ ਇਹ ਸਕੀਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਇਹ ਟਰੇਨਿੰਗ ਪ੍ਰੋਗਰਾਮ ਲਗਾਤਾਰ ਜੇਲ੍ਹਾਂ ਵਿੱਚ ਚੱਲਣੇ ਚਾਹੀਦੇ ਹਨ। ਇਸ ਮੌਕੇ ਜੇਲ੍ਹ ਵਿੱਚ ਬੰਦ ਹਵਾਲਾਤੀ/ਕੈਦੀਆਂ ਨੂੰ ਪਲੀ ਬਾਰਨਿੰਗ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ। ਦੁਪਹਿਰ ਬਾਅਦ ਅੱਜ ਅੰਡਰ ਟਰਾਇਲ ਰੀਵੀਊ ਕਮੇਟੀ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਹਵਾਲਾਤੀਆਂ ਨੂੰ ਮਿਲੀ ਹੋਈ ਜਮਾਨਤ ਅਤੇ ਜਮਾਨਤ ਨਾ ਭਰਾਉਣ ਕਰਕੇ ਜੇਲ੍ਹ ਵਿੱਚ ਬੰਦ ਹੈ ਉਨ੍ਹਾਂ ਸੰਬੰਧੀ ਅੱਜ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੰਬੰਧਿਤ ਅਫਸਰਾਂ ਨੂੰ ਲਿਖਿਆ ਗਿਆ ਕਿ ਕਾਨੂੰਨ ਮੁਤਾਬਿਕ ਰਿਹਾਅ ਕਰਨ ਸੰਬੰਧੀ ਕਾਰਵਾਈ ਕੀਤੀ ਜਾਵੇ। Author: Malout Live