ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਐੱਨ.ਸੀ.ਸੀ. ਕੈਡਿਟਜ਼ ਨੇ ਪਰਾਲੀ ਪ੍ਰਦੂਸ਼ਣ ਦੇ ਸੰਬੰਧ ਵਿੱਚ ਕੱਢੀ ਜਾਗਰੂਕਤਾ ਰੈਲੀ

ਮਲੋਟ: ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਲੋਟ ਦੀਆਂ ਐੱਨ.ਸੀ.ਸੀ. ਕੈਡਿਟਜ਼ ਵੱਲੋਂ ਪਰਾਲੀ ਪ੍ਰਦੂਸ਼ਣ ਦੇ ਸੰਬੰਧ ਵਿੱਚ ਜਾਗਰੁਕਤਾ ਰੈਲੀ ਕੱਢੀ ਗਈ। ਇਹ ਰੈਲੀ 6 ਪੰਜਾਬ ਗਰਲਜ਼ ਬਟਾਲੀਅਨ ਵੱਲੋਂ ਕਰਨਲ ਰਣਬੀਰ ਸਿੰਘ ਐੱਸ.ਐਮ ਦੀ ਅਗਵਾਈ ਹੇਠ ਪਿੰਡ ਦਾਨੇਵਾਲਾ ਵਿਖੇ ਕੱਢੀ ਗਈ। ਜਿਸ ਵਿੱਚ ਐੱਨ.ਸੀ.ਸੀ. ਕੈਡਿਟਜ਼ ਨੇ ਪਰਾਲੀ ਪ੍ਰਦੂਸ਼ਣ ਦੇ ਵਾਤਾਵਾਰਨ ਅਤੇ ਮਨੁੱਖੀ ਜੀਵਨ ਉੱਤੇ ਬੁਰੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ।

ਐੱਨ.ਸੀ.ਸੀ ਕੈਡਿਟ ਪਵਨਦੀਪ ਕੌਰ ਨੇ ਪਰਾਲੀ ਪ੍ਰਦੂਸ਼ਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਪੁਨਿਤ ਸਾਗਰ ਅਭਿਆਨ ਦੇ ਤਹਿਤ ਸਵੱਛਤਾ ਰੈਲੀ ਵੀ ਕੱਢੀ ਗਈ। ਜਿਸ ਵਿੱਚ ਕੈਡਿਟਜ਼ ਨੇ ਸਾਫ ਸਫ਼ਾਈ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ। ਸਮੁੱਚੇ ਅਭਿਆਨ ਵਿੱਚ ਸਾਰੇ ਕੈਡਿਟਜ਼ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਏ.ਐੱਨ.ਓ ਮੈਡਮ ਸਰੋਜ ਰਾਣੀ ਦੀ ਰਹਿਨੁਮਾਈ ਵਿੱਚ ਕੈਡਿਟਜ਼ ਨੇ ਇਸ ਰੈਲੀ ਨੂੰ ਸਫਲਤਾ ਪੂਰਵਕ ਪੂਰਾ ਕੀਤਾ। ਪ੍ਰਿੰਸੀਪਲ ਮੈਡਮ ਹੇਮਲਤਾ ਕਪੂਰ ਨੇ ਕੈਡਿਟਜ਼ ਦੀ ਸਮਾਜ ਪ੍ਰਤੀ ਜਿੰਮੇਵਾਰੀ ਦੀ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਐੱਨ.ਸੀ.ਸੀ ਟੀਮ ਦੀ ਹੌਂਸਲਾ ਅਫ਼ਜਾਈ ਕੀਤੀ। Author: Malout Live