ਜੀ.ਟੀ.ਬੀ ਖਾਲਸਾ ਪਬਲਿਕ ਸਕੂਲ ਮਲੋਟ ਦੀ ਵਿਦਿਆਰਥਣ ਸ਼ੁਭਪ੍ਰਿਆ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਮੁਕਾਬਲੇ ਵਿੱਚ ਕੀਤਾ ਤੀਸਰਾ ਸਥਾਨ ਹਾਸਿਲ
ਮਲੋਟ:- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਸਾਇੰਸ ਵੀਕ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਫੈਸਟੀਵਲ 22 ਫਰਵਰੀ ਤੋਂ 28 ਫਰਵਰੀ ਤੱਕ ਮਨਾਇਆ ਗਿਆ। ਇਸ ਫੈਸਟੀਵਲ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ (ਸੀਨੀ.ਸੈਕੰ.) ਮਲੋਟ ਦੀ ਵਿਦਿਆਰਥਣ ਸ਼ੁਭਪ੍ਰਿਆ ਨੇ ਵੀ ਭਾਗ ਲਿਆ ਅਤੇ
ਪੋਸਟਰ ਮੇਕਿੰਗ ਮੁਕਾਬਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸ਼ੁਭਪ੍ਰਿਆ ਨੇ ਇਸ ਮੁਕਾਬਲੇ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਮਾਤਾ-ਪਿਤਾ, ਸਕੂਲ ਅਤੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਨ ਸ. ਗੁਰਦੀਪ ਸਿੰਘ ਸੰਧੂ ਅਤੇ ਮੈਡਮ ਹੇਮਲਤਾ ਕਪੂਰ ਨੇ ਸ਼ੁਭਪ੍ਰਿਆ ਅਤੇ ਉਸਦੇ ਮਾਤਾ ਪਿਤਾ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਬੱਚੀ ਦੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।