ਮਾਣਯੋਗ ਜਸਟਿਸ ਸ਼੍ਰੀ ਵਿਵੇਕ ਪੁਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚੇ ਜੁਡੀਸ਼ੀਅਲ ਕੋਰਟ ਮਲੋਟ
ਮਲੋਟ: ਮਲੋਟ ਜੁਡੀਸ਼ੀਅਲ ਕੋਰਟ ਵਿੱਚ ਮਾਣਯੋਗ ਜਸਟਿਸ ਸ਼੍ਰੀ ਵਿਵੇਕ ਪੁਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਪੁੱਜੇ। ਉਨ੍ਹਾਂ ਨਾਲ ਮਾਣਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਸ਼੍ਰੀ ਰਾਜ ਕੁਮਾਰ ਵੀ ਸਨ। ਮਲੋਟ ਅਦਾਲਤ ਵਿੱਚ ਪੁੱਜਣ ਤੇ ਮਾਣਯੋਗ ਸ਼੍ਰੀ ਨੀਰਜ ਗੋਇਲ, ਸ. ਕੰਵਲਜੀਤ ਸਿੰਘ, ਮੈਡਮ ਦਿਲਸ਼ਾਦ ਕੌਰ ਜੱਜ ਸਾਹਿਬਾਨ ਅਤੇ ਮਾਣਯੋਗ ਐੱਸ.ਡੀ.ਐੱਮ ਮਲੋਟ ਸ਼੍ਰੀ ਕੰਵਰਦੀਪ ਸਿੰਘ, ਡੀ.ਐੱਸ.ਪੀ ਮਲੋਟ ਸ. ਬਲਕਾਰ ਸਿੰਘ ਦੇ ਨਾਲ ਮਲੋਟ ਬਾਰ ਦੇ ਪ੍ਰਧਾਨ ਐੱਸ.ਸੀ ਗੋਕਲਾਨੀ, ਵਾਇਸ ਪ੍ਰਧਾਨ ਵਿਕਾਸ ਸੱਚਦੇਵਾ, ਸੈਕਟਰੀ ਸੁਖਪਾਲ ਸਿੰਘ, ਹਰਪ੍ਰੀਤ ਸਿੰਘ, ਰਵੀ ਕੁਮਾਰ ਵਕੀਲ ਸਾਹਿਬਾਨਾਂ ਨੇ ਨਿੱਘਾ ਸਵਾਗਤ ਕੀਤਾ। ਮਲੋਟ ਅਦਾਲਤਾਂ ਦੇ ਨਿਰੀਖਣ ਤੋਂ ਬਾਅਦ
ਮਾਣਯੋਗ ਜਸਟਿਸ ਸ਼੍ਰੀ ਵਿਵੇਕ ਪੁਰੀ ਨੇ ਮਲੋਟ ਬਾਰ ਨਾਲ ਬਾਰ ਰੂਮ ਵਿੱਚ ਮਲੋਟ ਬਾਰ ਦੇ ਵਕੀਲ ਮੈਂਬਰ ਸਾਹਿਬਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਮਲੋਟ ਬਾਰ ਦੇ ਪ੍ਰਧਾਨ ਨੂੰ ਬਤੌਰ ਵਕੀਲ 50 ਸਾਲ ਪੂਰੇ ਕਰਨ ਤੇ ਵਧਾਈ ਦਿੱਤੀ। ਮੁੱਖ ਮਹਿਮਾਨ ਜਸਟਿਸ ਸ਼੍ਰੀ ਵਿਵੇਕ ਪੁਰੀ ਦੇ ਧੰਨਵਾਦ ਸਮੇਂ ਮਲੋਟ ਬਾਰ ਦੀ ਐਡਜੈਕਟਿਵ ਕਮੇਟੀ ਤੋਂ ਇਲਾਵਾ ਪ੍ਰਮੋਦ ਨਾਗਪਾਲ, ਅਜਾਇਬ ਸੰਧੂ, ਦਿਲਬਾਗ ਗਿੱਲ, ਸੁਖਵੰਤ ਭੁੱਲਰ, ਮਲਕੀਤ ਮਾਨ, ਹਰਪਾਲ ਸੰਧੂ, ਮਨਮੋਹਨ ਮੱਕੜ, ਜੀਵਨ ਜੋਤ ਬੇਦੀ, ਇੰਦਰਜੀਤ ਅਰੋੜਾ, ਨਿਰਮਲ ਉੱਪਲ, ਅਜੈ ਗੋਦਾਰਾ, ਰਾਮ ਸ਼ਰਨ, ਮੈਡਮ ਵਿਦੁਸ਼ੀ ਭੁੱਲਰ, ਡਿੰਪਲ ਗੋਦਾਰਾ, ਵੀਰਪਾਲ ਕੌਰ ਅਤੇ ਅਸ਼ੋਕ ਕਾਠਪਾਲ ਸੀਨੀਅਰ ਐਡਵੋਕੇਟ ਵੀ ਹਾਜ਼ਿਰ ਸਨ। Author: Malout Live