ਫ਼ਸਲੀ ਵਿਭਿੰਨਤਾ ਤਹਿਤ ਮੋਟੇ ਅਨਾਜਾਂ ਦੀ ਕਾਸ਼ਤ ਸੰਬੰਧੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਲਗਾਈ ਗਈ ਦੋ ਰੋਜ਼ਾ ਟ੍ਰੇਨਿੰਗ

ਨੈਸ਼ਨਲ ਫੂਡ ਸਕਿਉਰਟੀ ਐਂਡ ਨਿਊਟਰੀਸ਼ਨ ਮਿਸ਼ਨ ਸਕੀਮ ਅਧੀਨ ਮੂਲ/ਮੋਟੇ (ਮਿਲਟਸ) ਅਨਾਜਾਂ ਦੀ ਕਾਸ਼ਤ ਸੰਬੰਧੀ ਦੋ ਰੋਜ਼ਾ ਕਿਸਾਨ ਟ੍ਰੇਨਿੰਗ ਲਗਾਈ ਗਈ। ਇਸ ਸਿਖਲਾਈ ਸੈਸ਼ਨ ਵਿੱਚ ਲਗਭਗ 30 ਅਗਾਂਹਵਧੂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਡਾ. ਇੰਦਰਜੀਤ ਸਿੰਘ ਕੇ.ਵੀ.ਕੇ, ਫਰੀਦਕੋਟ ਵੱਲੋ ਮੋਟੇ ਅਨਾਜਾਂ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਨੈਸ਼ਨਲ ਫੂਡ ਸਕਿਉਰਟੀ ਐਂਡ ਨਿਊਟਰੀਸ਼ਨ ਮਿਸ਼ਨ ਸਕੀਮ ਅਧੀਨ ਮੂਲ/ਮੋਟੇ (ਮਿਲਟਸ) ਅਨਾਜਾਂ ਦੀ ਕਾਸ਼ਤ ਸੰਬੰਧੀ ਦੋ ਰੋਜ਼ਾ ਕਿਸਾਨ ਟ੍ਰੇਨਿੰਗ ਲਗਾਈ ਗਈ। ਇਸ ਸਿਖਲਾਈ ਸੈਸ਼ਨ ਵਿੱਚ ਲਗਭਗ 30 ਅਗਾਂਹਵਧੂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ 'ਚ ਪਾਣੀ ਨੂੰ ਬਚਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਝੋਨੇ, ਕਣਕ ਦੇ ਫ਼ਸਲੀ ਚੱਕਰ ਦੀ ਥਾਂ ਤੇ ਹੋਰ ਫਸਲਾਂ ਜਿਵੇਂ ਦਾਲਾਂ, ਤੇਲ-ਬੀਜ, ਮੋਟੇ ਅਨਾਜ, ਕਪਾਹ, ਮੱਕੀ ਆਦਿ ਦੀ ਕਾਸ਼ਤ ਕਰਨੀ ਸਮੇਂ ਦੀ ਲੋੜ ਹੈ।

ਇਸ ਯੋਜਨਾ ਦੇ ਕੋਆਰਡੀਨੇਟਰ ਡਾ. ਹਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਬੀਜ) ਵੱਲੋਂ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤਹਿਤ ਫ਼ਸਲੀ-ਵਿਭਿੰਨਤਾ ਵਿੱਚ ਮੋਟੇ ਅਨਾਜਾਂ ਦੀ ਕਾਸ਼ਤ ਕਰਨ ਅਤੇ ਇਨ੍ਹਾਂ ਦੀ ਮਹੱਤਤਾ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਗਈ। ਡਾ. ਇੰਦਰਜੀਤ ਸਿੰਘ ਕੇ.ਵੀ.ਕੇ, ਫਰੀਦਕੋਟ ਵੱਲੋ ਮੋਟੇ ਅਨਾਜਾਂ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਕਰਨਜੀਤ ਸਿੰਘ, ਪ੍ਰੋਜੈਕਟ ਡਾਇਰੈਕਟਰ (ਆਤਮਾ) ਵੱਲੋਂ ਮੋਟੇ ਅਨਾਜਾਂ ਰਾਹੀਂ ਰੋਜ਼ਾਨਾ ਜ਼ਿੰਦਗੀ ਵਿੱਚ ਪੂਰੇ ਹੋਣ ਵਾਲੇ ਜ਼ਰੂਰੀ ਭੋਜਨੀ ਖੁਰਾਕੀ ਤੱਤਾਂ ਬਾਰੇ ਦੱਸਿਆ ਗਿਆ।

Author : Malout Live