ਅਗਰਵਾਲ ਸਭਾ ਰਜ਼ਿ: ਮੁਕਤਸਰ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕਾਂ ਨੂੰ ਵੰਡੇ ਚਾਂਦੀ ਦੇ ਪੈੱਨ

ਭਾਰਤ ’ਚ ਹਰ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਡੇ ਗੁਰੂਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਅਤੇ ਜੀਵਨ ਵਿੱਚ ਮਾਰਗ ਦਰਸ਼ਨ ਕੀਤਾ ਹੈ। ਇਸ ਦਿਨ ਅਧਿਆਪਕਾਂ ਦੇ ਸਨਮਾਨ ’ਚ ਸਕੂਲਾਂ-ਕਾਲਜਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਅਗਰਵਾਲ ਸਭਾ ਰਜ਼ਿ: ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤਰਸੇਮ ਗੋਇਲ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਨਜ਼ਦੀਕ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰਕ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕਾਂ ਨੂੰ ਚਾਂਦੀ ਦੇ ਪੈੱਨ ਦੇ ਕੇ ਸਨਮਾਨਿਤ ਕੀਤਾ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਭਾਰਤ ਚ ਹਰ ਸਾਲ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਇਹ ਦਿਨ ਸਾਡੇ ਗੁਰੂਆਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਅਤੇ ਜੀਵਨ ਵਿੱਚ ਮਾਰਗ ਦਰਸ਼ਨ ਕੀਤਾ ਹੈ। ਇਸ ਦਿਨ ਅਧਿਆਪਕਾਂ ਦੇ ਸਨਮਾਨ ਚ ਸਕੂਲਾਂ-ਕਾਲਜਾਂ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਅਗਰਵਾਲ ਸਭਾ ਰਜ਼ਿ: ਸ਼੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਤਰਸੇਮ ਗੋਇਲ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਟਿੱਬੀ ਸਾਹਿਬ ਰੋਡ ਨਜ਼ਦੀਕ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰਕ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕਾਂ ਨੂੰ ਚਾਂਦੀ ਦੇ ਪੈੱਨ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਤਰਸੇਮ ਗੋਇਲ ਨੇ ਕਿਹਾ ਕਿ ਅਧਿਆਪਕ ਨਾ ਸਿਰਫ ਵਰਤਮਾਨ ਨੂੰ ਅਕਾਰ ਦਿੰਦੇ ਹਨ, ਬਲਕਿ ਰਾਸ਼ਟਰ ਦੇ ਭਵਿੱਖ ਨੂੰ ਵੀ ਘੜਦੇ ਹਨ

ਜਿਸ ਨਾਲ ਉਨ੍ਹਾਂ ਦੀ ਭੂਮਿਕਾ ਰਾਸ਼ਟਰੀ ਸੇਵਾ ਦੇ ਸਰਉੱਤਮ ਰੂਪਾਂ ਵਿੱਚੋਂ ਇੱਕ ਬਣ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੇ ਪੁਰਸਕਾਰ ਜੇਤੂਆਂ ਦੀ ਤਰ੍ਹਾਂ ਸਾਡੇ ਦੇਸ਼ ਦੇ ਅਧਿਆਪਕ ਵੀ ਇਮਾਨਦਾਰੀ, ਪ੍ਰਤਿਬੱਧਤਾ ਅਤੇ ਸੇਵਾ ਭਾਵਨਾ ਦੇ ਨਾਲ ਸਿੱਖਿਆ ਦੇ ਪ੍ਰਤਿ ਸਮਰਪਿਤ ਹਨ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਦੀਪ ਮਿੱਤਲ ਨੇ ਅਗਰਵਾਲ ਸਭਾ ਰਜ਼ਿ: ਦੇ ਪ੍ਰਧਾਨ ਤਰਸੇਮ ਗੋਇਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਉਨ੍ਹਾਂ ਦੀ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਦੇ ਅਗਰਵਾਲ ਸਭਾ ਦੇ ਸਰਪ੍ਰਸਤ ਹਰੀਪਾਲ ਬਾਂਸਲ, ਵਾਇਸ ਪ੍ਰਧਾਨ ਕੁਲਦੀਪ ਗੋਇਲ, ਸਕੂਲ ਅਧਿਆਪਕ ਨੀਰਜ਼, ਬਬੀਤਾ ਰਾਣੀ, ਅੰਜੂ ਬਾਲਾ, ਨੀਟੂ, ਮਹਿੰਦਰ ਕੌਰ, ਜਤਿੰਦਰ ਕੌਰ, ਮਨਜਿੰਦਰ ਸਿੰਘ, ਵਰਿੰਦਰਪਾਲ ਕੌਰ, ਅਮਨਦੀਪ ਕੌਰ, ਜਸਮੀਨ ਅਰੋੜਾ, ਮਨੋਜ਼ ਗਰਗ, ਪੂਜਾ ਕਟਾਰੀਆ, ਮਨਿੰਦਰ ਸਿੰਘ, ਸੁਖਦੀਪ ਕੌਰ, ਤੇਜਿੰਦਰ ਕੌਰ, ਕਵਿਤਾ ਰਾਣੀ, ਸੁਪ੍ਰੀਆ ਰਾਣੀ ਅਤੇ ਵਰੁਣ ਖੁਰਾਣਾ ਮੌਜੂਦ ਹਾਜ਼ਿਰ ਸਨ।

Author : Malout Live