ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁੱਖ ਦਫਤਰ ਵਿਖੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਹੋਈ ਮਹੀਨਾਵਾਰ ਬੈਠਕ

ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁੱਖ ਦਫਤਰ ਵਿਖੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਮਹੀਨਾਵਾਰ ਬੈਠਕ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ ਦੇ ਸੰਬੰਧ ਵਿੱਚ ਸੀ। ਪਾਰਟੀ ਵਿੱਚ ਲਗਾਤਾਰ ਨਵੀਆਂ ਨਿਯੁਕਤੀਆਂ ਹੋ ਰਹੀਆਂ ਹਨ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।

ਮਲੋਟ : ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਮੁੱਖ ਦਫਤਰ ਵਿਖੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ ਦੀ ਅਗਵਾਈ ਹੇਠ ਮਹੀਨਾਵਾਰ ਬੈਠਕ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਉਦੇਸ਼ ਪਾਰਟੀ ਵਿੱਚ ਹੋਈਆਂ ਨਵੀਆਂ ਨਿਯੁਕਤੀਆਂ ਦੇ ਸੰਬੰਧ ਵਿੱਚ ਸੀ। ਪਾਰਟੀ ਵਿੱਚ ਲਗਾਤਾਰ ਨਵੀਆਂ ਨਿਯੁਕਤੀਆਂ ਹੋ ਰਹੀਆਂ ਹਨ, ਉਹਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਨਵੀਆਂ ਨਿਯੁਕਤੀਆਂ ਦੇ ਵਿੱਚ ਬੀ.ਜੇ.ਪੀ ਨੂੰ ਛੱਡ ਕੇ ਆਏ ਸਾਜਨ ਸਿਡਾਨਾ ਨੂੰ ਆਰ.ਪੀ.ਆਈ ਦਾ ਪੰਜਾਬ ਯੂਥ ਪ੍ਰਧਾਨ, ਕਸ਼ਮੀਰ ਰਾਮ ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਦਵਿੰਦਰ ਸਿੰਘ ਨੂੰ ਜ਼ਿਲ੍ਹਾ ਸੈਕੇਟਰੀ ਨਿਯੁਕਤ ਕੀਤਾ ਗਿਆ। ਇਹਨਾਂ ਨੂੰ ਇਹਨਾਂ ਦੇ ਨਿਯੁਕਤੀ ਪੱਤਰ ਵੰਡੇ ਗਏ।

ਇਹਨਾਂ ਵੱਲੋਂ ਪਾਰਟੀ ਨੂੰ ਇਹ ਵਿਸ਼ਵਾਸ ਦਵਾਇਆ ਗਿਆ ਕਿ ਇਹ ਸਦਾ ਤਨ,ਮਨ,ਧਨ ਨਾਲ ਪਾਰਟੀ ਦੀ ਸੇਵਾ ਕਰਦੇ ਰਹਿਣਗੇ, ਪਾਰਟੀ ਦੀ ਮਾਣ ਮਰਿਆਦਾ ਦਾ ਧਿਆਨ ਰੱਖਣਗੇ। ਇਸ ਮੌਕੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਭਾਈ ਕਾ ਕੇਰਾ, ਸੁਖਮੰਦਰ ਸਿੰਘ ਰੁਪਾਣਾ ਸਲਾਹਕਾਰ ਪੰਜਾਬ, ਬਖਤੌਰ ਸਿੰਘ ਪ੍ਰਧਾਨ ਵਪਾਰ ਮੰਡਲ, ਰਵਿੰਦਰ ਜਾਜੋਰੀਆ ਦਫਤਰ ਇੰਚਾਰਜ, ਗੁਰਸੇਵਕ ਸਿੰਘ ਔਲਖ, ਸਤਨਾਮ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਮੀਡੀਆ ਇੰਚਾਰਜ, ਰਿੰਪਾ ਸਿੰਘ, ਸ਼ੁੱਭਮ ਵਰਮਾ ਆਦਿ ਹਾਜ਼ਿਰ ਹੋਏ।

Author : Malout Live