ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬੱਚਿਆਂ ਲਈ ਵਿੱਦਿਆ ਦੇ ਕੈਂਪ ਲਗਾ ਕੇ ਕੀਤੀ ਨਵੀਂ ਮੁਹਿੰਮ ਦੀ ਸ਼ੁਰੂਆਤ
ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਨੇ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬੱਚਿਆਂ ਲਈ ਵਿੱਦਿਆ ਦੇ ਕੈਂਪ ਲਗਾ ਕੇ ਇੱਕ ਨਵੀਂ ਸ਼ੁਰੂਆਤ ਕੀਤੀ । ਜਿੱਥੇ ਲੋਕ ਆਪਣੇ ਘਰ, ਖੇਤ ਕਲਿਆਣ, ਪਸ਼ੂ-ਡੰਗਰ ਦੇ ਨੁਕਸਾਨ ਨਾਲ ਲੜ ਰਹੇ ਹਨ, ਉੱਥੇ ਇਹ ਕੈਂਪ ਬੱਚਿਆਂ ਦੇ ਚਿਹਰਿਆਂ 'ਤੇ ਉਮੀਦ ਦੀ ਚਮਕ ਵਾਪਿਸ ਲਿਆ ਰਹੇ ਹਨ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਨੇ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਬੱਚਿਆਂ ਲਈ ਵਿੱਦਿਆ ਦੇ ਕੈਂਪ ਲਗਾ ਕੇ ਇੱਕ ਨਵੀਂ ਸ਼ੁਰੂਆਤ ਕੀਤੀ । ਜਿੱਥੇ ਲੋਕ ਆਪਣੇ ਘਰ, ਖੇਤ ਕਲਿਆਣ, ਪਸ਼ੂ-ਡੰਗਰ ਦੇ ਨੁਕਸਾਨ ਨਾਲ ਲੜ ਰਹੇ ਹਨ, ਉੱਥੇ ਇਹ ਕੈਂਪ ਬੱਚਿਆਂ ਦੇ ਚਿਹਰਿਆਂ 'ਤੇ ਉਮੀਦ ਦੀ ਚਮਕ ਵਾਪਿਸ ਲਿਆ ਰਹੇ ਹਨ। ਇਹ ਸਿਰਫ਼ ਪੜ੍ਹਾਈ ਦੇ ਕਲਾਸ ਰੂਮ ਨਹੀਂ, ਸਗੋਂ ਉਹਨਾਂ ਲਈ ਇੱਕ ਸੁਰੱਖਿਅਤ ਥਾਂ ਵੀ ਹਨ ਜਿੱਥੇ ਉਹ ਆਪਣਾ ਮਨੋਬਲ ਵਧਾ ਸਕਦੇ ਹਨ ਅਤੇ ਆਪਣੇ ਭਵਿੱਖ ਬਾਰੇ ਸੁਪਨੇ ਦੇਖ ਸਕਦੇ ਹਨ।
ਵਲੰਟੀਅਰ ਨੇ ਇਸ ਯਤਨ ਰਾਹੀਂ ਸਿਰਫ਼ ਰਾਹਤ ਨਹੀਂ ਪਹੁੰਚਾਈ, ਸਗੋਂ ਸਰਕਾਰ ਅੱਗੇ ਇੱਕ ਬਦਲਵਾਂ ਮਾਡਲ ਵੀ ਪੇਸ਼ ਕੀਤਾ ਹੈ ਕਿ ਚਾਹੇ ਹਾਲਾਤ ਕਿਸੇ ਵੀ ਤਰ੍ਹਾਂ ਦੇ ਹੋਣ ਵਿੱਦਿਆ ਨੂੰ ਜਿਉਂਦਾ ਕਿਵੇਂ ਰੱਖਿਆ ਜਾ ਸਕਦਾ ਹੈ। ਇਹ ਯਤਨ ਸਾਡੇ ਸਾਰੇ ਲਈ ਇੱਕ ਸਨੇਹਾ ਹੈ ਕਿ ਸੰਕਟ ਦੇ ਸਮੇਂ ਰੋਟੀ ਤੇ ਕੱਪੜਾ ਜ਼ਰੂਰੀ ਹੈ, ਪਰ ਬੱਚਿਆਂ ਦੀ ਵਿੱਦਿਆ ਵੀ ਸਭ ਤੋਂ ਵੱਡੀ ਜਿੰਮੇਵਾਰੀ ਹੈ।
Author : Malout Live