ਨਵ ਨਿਯੁਕਤ ਸਿਵਲ ਸਰਜਨ ਡਾ. ਨਵਜੋਤ ਕੌਰ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਕੀਤੀ ਮੀਟਿੰਗ
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਨਵ ਨਿਯੁਕਤ ਸਿਵਲ ਸਰਜਨ ਡਾ. ਨਵਜੋਤ ਕੌਰ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਦਫ਼ਤਰ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਡਾ. ਨਵਜੋਤ ਕੌਰ ਸਿਵਲ ਸਰਜਨ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਲੋਕਾਂ ਨਾਲ ਵਧੀਆ ਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਵਧੀਆਂ ਸਿਹਤ ਸੇਵਾਵਾਂ ਦੇਣ ਲਈ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਡਾ. ਨਵਜੋਤ ਕੌਰ ਨੇ ਸਮੂਹ ਅਫ਼ਸਰ ਸਾਹਿਬਾਨਾਂ ਨੂੰ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਦਾ ਲਾਭ ਹਰੇਕ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ। ਸਿਹਤ ਸੰਸਥਾਵਾਂ ਦੇ ਮਰੀਜ਼ਾਂ ਲਈ ਲਗਾਏ ਬੈੱਡਾਂ, ਮਰੀਜ਼ਾਂ ਦੇ ਬੈਠਣ ਲਈ ਲਗਾਈਆਂ ਕੁਰਸੀਆਂ, ਆਮ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਰੋਜ਼ਾਨਾ ਪੱਧਰ ਤੇ ਇੰਸਪੈਕਸ਼ਨ ਸੰਬੰਧਿਤ ਇੰਚਾਰਜ ਵੱਲੋਂ ਕੀਤੀ ਜਾਵੇ ਤਾਂ ਜੋ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਕਿਹਾ ਕਿ ਸਾਰੀਆਂ ਐਂਬੂਲੈਂਸਾਂ ਸਮੇਤ 108 ਐਂਬੂਲੈਂਸ ਵਿੱਚ ਸਾਰੇ ਇਕਿਊਪਮੈਂਟ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ। ਸਾਰੀਆਂ ਵ੍ਹੀਲ ਚੇਅਰਾਂ ਅਤੇ ਸਟਰੇਚਰ ਸਾਫ-ਸੁੱਥਰੇ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਤੇ ਗੱਦੀਆਂ ਲੱਗੀਆਂ ਹੋਣ ਅਤੇ ਸਾਫ ਚਾਦਰਾਂ ਵਿਛੀਆਂ ਹੋਣ। ਉਨ੍ਹਾਂ ਵੱਲੋਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਚਾਲੂ ਹਾਲਤ ਵਿੱਚ ਰੱਖਣ ਲਈ ਹਦਾਇਤ ਦਿੱਤੀ ਗਈ। ਇਸ ਦੌਰਾਨ ਡਾ. ਪ੍ਰਭਜੀਤ ਸਿੰਘ ਸਹਾਇਕ ਸਿਵਲ ਸਰਜਨ, ਡਾ. ਬੰਦਨਾ ਬਾਂਸਲ ਡੀ.ਐੱਮ.ਸੀ, ਡਾ. ਦੁਪਿੰਦਰ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ, ਡਾ. ਪ੍ਰਭਜੀਤ ਸਿੰਘ ਗੁਲਾਟੀ, ਡਾ. ਰਸ਼ਮੀ ਚਾਵਲਾ, ਡਾ. ਸੁਨੀਲ ਬਾਂਸਲ, ਡਾ. ਕੁਲਤਾਰ ਸਿੰਘ, ਡਾ. ਰਾਹੁਲ ਜਿੰਦਲ, ਡਾ. ਦੀਪਕ ਰਾਏ, ਡਾ. ਪਵਨ ਮਿੱਤਲ, ਸੁਖਮੰਦਰ ਸਿੰਘ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ, ਸੁਮਨਜੌਤ, ਸੁਰਿੰਦਰਪਾਲ ਸਿੰਘ ,ਭਗਵਾਨ ਦਾਸ, ਸਰਬਜੀਤ ਸਿੰਘ ਕੋਲਡ ਚੇਨ ਅਫ਼ਸਰ, ਸੁਨੀਲ ਕੁਮਾਰ ਡੀ.ਐੱਸ.ਏ, ਰਵਿੰਦਰ ਗਰੋਵਰ ਈ.ਪੀ.ਆਈ ਅਸਿਸਟੈਂਟ, ਭੁਪਿੰਦਰ ਸਿੰਘ ਪੀ.ਏ ਆਦਿ ਹਾਜ਼ਿਰ ਸਨ। Author: Malout Live