ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਦੇ ਵਿੱਦਿਆਰਥੀਆਂ ਨੂੰ ਕਰਵਾਇਆ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਵਿੱਦਿਅਕ ਦੌਰਾ
ਮਲੋਟ:- ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਦੇ ਪ੍ਰਿੰਸੀਪਲ ਡਾ. ਦੀਪਿਕਾ ਗਰਗ ਦੀ ਅਗਵਾਈ ਹੇਠ ਕਲਾਸ 9ਵੀਂ ਅਤੇ 10ਵੀਂ ਦੇ ਵਿੱਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਿਖੇ ਟੂਰ ਲਗਾਇਆ ਗਿਆ। ਸਾਇੰਸ ਅਧਿਆਪਿਕਾ ਸਵਰਨ ਕੌਰ ਨੇ ਵਿੱਦਿਆਰਥੀਆਂ ਨੂੰ ਸਾਇੰਸ ਨਾਲ ਸੰਬੰਧਿਤ ਜਾਣਕਾਰੀ ਦਿੱਤੀ। ਅਧਿਆਪਕ ਗੁਰਮੀਤ ਸਿੰਘ ਨੇ ਅਨੁਸ਼ਾਸਨ ਇੰਚਾਰਜ ਦੀ ਭੂਮਿਕਾ ਚੰਗੀ ਨਿਭਾਈ।
ਇਸ ਦੌਰਾਨ ਪ੍ਰਿੰਸੀਪਲ ਡਾ. ਦੀਪਿਕਾ ਗਰਗ ਨੇ ਦੱਸਿਆ ਕਿ ਵਿੱਦਿਆਰਥੀਆਂ ਲਈ ਇਸ ਤਰ੍ਹਾਂ ਦੇ ਵਿੱਦਿਅਕ ਟੂਰ ਤਾਂ ਕਰਵਾਏ ਜਾਂਦੇ ਹਨ, ਤਾਂ ਜੋ ਵਿੱਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਵਿੱਦਿਆਰਥੀ ਜੀਵਨ ਵਿੱਚ ਟੂਰ ਦੀ ਬਹੁਤ ਮਹੱਤਤਾ ਹੁੰਦੀ ਹੈ ਕਿਉਂਕਿ ਵਿੱਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ, ਉੱਥੇ ਉਸ ਦਾ ਕਿਤਾਬੀ ਪੜ੍ਹਾਈ ਨਾਲ ਥੱਕਿਆ ਦਿਮਾਗ ਵੀ ਤਰੋ-ਤਾਜ਼ਾ ਹੋ ਜਾਂਦਾ ਹੈ।