ਮਲੋਟ ਵਿੱਚ ਚੱਲ ਰਹੇ ਸਮਰ ਕੈਂਪ ਵਿਜ਼ਨ ਐਂਡ ਏਮ ਵਿੱਚ ਮਨਾਇਆ ਗਿਆ ਯੋਗਾ ਦਿਵਸ

ਮਲੋਟ : ਐਂਟੀ ਕ੍ਰਾਈਮ ਸਪੈਸ਼ਲ ਵਲੰਟੀਅਰ ਕਲੱਬ (ਰਜਿ.) ਪੰਜਾਬ ਦੇ ਚੀਫ ਅਤੇ ਸਟੇਟ ਪ੍ਰਧਾਨ ਪ੍ਰਿੰਸ ਬਾਂਸਲ ਦੀ ਅਗਵਾਈ ਹੇਠ ਸਟੇਟ ਯੂਥ ਵਾਈਸ ਪ੍ਰਧਾਨ ਰਵਨੀਤ ਕੌਰ ਵੱਲੋਂ ਸਮੁੱਚੀ ਟੀਮ ਨਾਲ ਮਿਲ ਕੇ ਲੜਕੀਆਂ ਲਈ ਫਰੀ ਸਮਰ ਕੈਂਪ ਵਿਜ਼ਨ ਐਂਡ ਏਮ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ, ਗਲੀ ਨੰਬਰ 2, ਏਕਤਾ ਨਗਰ, ਮਲੋਟ ਵਿਖੇ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆ ਗਿਆ।

ਯੋਗਾ ਕਰਵਾਉਣ ਦੇ ਨਾਲ-ਨਾਲ ਬੱਚਿਆਂ ਨੂੰ ਆਪਣੇ ਸਰੀਰ ਨੂੰ ਚੰਗੀ ਸਿਹਤ ਦੇ ਨਾਲ ਫਿੱਟ ਰੱਖਣ ਬਾਰੇ ਜਾਗਰੂਕ ਕੀਤਾ ਗਿਆ। Author  Malout Live