ਜੇ .ਐੱਨ. ਯੂ. ਦੇ ਮੁੱਦੇ ' ਤੇ ਸੀਟੂ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
ਸ੍ਰੀ ਮੁਕਤਸਰ ਸਾਹਿਬ:- ਸੀਟੂ ਵਲੋਂ ਦੇਸ਼ ਵਿਚੋਂ ਸਿੱਖਿਆ ਬਚਾਓ ਅੰਦੋਲਨ ਦੇ ਤਹਿਤ ਅੱਜ ਡੀ . ਸੀ . ਦਫ਼ਤਰ ਨੇੜੇ ਖੰਡੇ ਵਾਲਾ ਪਾਰਕ ਦੇ ਅੱਗੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੀਟੂ ਦੇ ਆਗੂ ਕਾਮਰੇਡ ਤਰਸੇਮ ਲਾਲ , ਖਰੈਤੀ ਲਾਲ , ਕਮਲ ਦਾਸ , ਰੁਕਮ ਦਾਸ , ਕੁਲਵੰਤ ਸਿੰਘ ਸੀਰਵਾਲੀ , ਸੀਟੂ ਦੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਚਹਿਲ , ਮੀਨਾ ਰਾਣੀ ਸੋਥਾ ਤੇ ਵੀਰਪਾਲ ਕੌਰ ਆਦਿ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਜੇ . ਐੱਨ . ਯੂ . ਦੀਆਂ ਕੀਤੀਆਂ ਫ਼ੀਸਾਂ ' ਚ ਭਾਰੀ ਵਾਧੇ ਦੀ ਸਖ਼ਤ ਸ਼ਬਦਾਂ ' ਚ ਨਿਖੇਧੀ ਕੀਤੀ।ਉਨ੍ਹਾਂ ਕਿਹਾ ਇਸ ਵਾਧੇ ਖ਼ਲਾਫ਼ ਜੇ . ਐੱਨ . ਯੂ . ਦੇ ਵਿਦਿਆਰਥੀ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਥਾਂ ' ਤੇ ਉਨ੍ਹਾਂ ਤੇ ਲਾਠੀਚਾਰਜ ਕਰ ਰਹੀ ਹੈ। ਇਸ ਮੌਕੇ ਆਗੂਆਂ ਨੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਗ਼ਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਰਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਸਿੱਖਿਆ ਲੈ ਰਹੇ ਵਿਦਿਆਰਥੀਆਂ ਦੀਆਂ ਫ਼ੀਸਾਂ ' ਚ ਵਾਧਾ ਕਰ ਕੇ ਸਰਕਾਰ ਗ਼ਰੀਬਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਕਰਨਾ ਚਾਹੁੰਦੀ ਹੈ , ਜਿਸ ਨੂੰ ਦੇਸ਼ ਦੇ ਇਨਸਾਫ਼ ਪਸੰਦ ਸੀ ਕਿਸੇ ਵੀ ਕੀਮਤ ' ਤੇ ਬਰਦਾਸ਼ਤ ਨਹੀਂ ਕਰੇਗੀ । ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ। ਇਸ ਮੌਕੇ ਸੁਰਜੀਤ ਸਿੰਘ , ਰਾਜ ਕੁਮਾਰ , ਹਰਵਿੰਦਰ ਸਿੰਘ , ਮੇਜਰ ਸਿੰਘ , ਸੁਖਦੇਵ ਸਿੰਘ , ਭਾਰਤ ਸਿੰਘ , ਸੁਰਿੰਦਰ ਕੌਰ , ਬੱਬਲਜੀਤ ਕੌਰ , ਸਵਿਤਾ ਰਾਣੀ , ਮਨਜੀਤ ਕੌਰ , ਕਿਰਨਪਾਲ ਕੌਰ , ਸੁਰਜੀਤ ਕੌਰ ਅਤੇ ਪਰਮਜੀਤ ਕੌਰ ਤੋਂ ਇਲਾਵਾ ਸੀਟੂ ਵਰਕਰ ਹਾਜ਼ਰ ਸਨ।