ਅਵਤਾਰ ਸੋਨੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜੁਆਇੰਟ ਸਕੱਤਰ ਨਿਯੁਕਤ
ਸਵਰਨਕਾਰ ਸੰਘ ਮਲੋਟ ਦੇ ਪ੍ਰਧਾਨ ਅਵਤਾਰ ਸੋਨੀ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਪ੍ਰਧਾਨ ਅਮਿਤ ਕਪੂਰ ਵੱਲੋਂ ਆਪਣੀ ਕਾਰਜਕਾਰਨੀ ਦੀ ਨਵੀਂ ਟੀਮ ਦੀ ਜਾਰੀ ਕੀਤੀ ਦੂਜੀ ਲਿਸਟ ਵਿੱਚ ਕੀਤੀ ਗਈ ਹੈ।
ਮਲੋਟ : ਸਵਰਨਕਾਰ ਸੰਘ ਮਲੋਟ ਦੇ ਪ੍ਰਧਾਨ ਅਵਤਾਰ ਸੋਨੀ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਪ੍ਰਧਾਨ ਅਮਿਤ ਕਪੂਰ ਵੱਲੋਂ ਆਪਣੀ ਕਾਰਜਕਾਰਨੀ ਦੀ ਨਵੀਂ ਟੀਮ ਦੀ ਜਾਰੀ ਕੀਤੀ ਦੂਜੀ ਲਿਸਟ ਵਿੱਚ ਕੀਤੀ ਗਈ ਹੈ।
ਸੰਗਠਨ ਸਕੱਤਰ ਦੀ ਇਸ ਵੱਡੀ ਜਿੰਮੇਵਾਰੀ ਮਿਲਣ ਤੇ ਪ੍ਰਧਾਨ ਅਵਤਾਰ ਸਿੰਘ ਸੋਨੀ ਨੇ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰਧਾਨ ਅਮਿਤ ਕਪੂਰ ਨੇ ਜੋ ਉਹਨਾਂ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਉਸ ਤੇ ਪੂਰੀ ਤਰ੍ਹਾਂ ਖਰਾ ਉਤਰਨ ਦਾ ਯਤਨ ਕਰਨਗੇ।
Author : Malout Live



