2 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ ਸ਼੍ਰੀ ਮੁਕਤਸਰ ਸਾਹਿਬ ਵਿਖੇ ਲੱਗੇਗਾ ਰੋਜ਼ਗਾਰ ਮੇਲਾ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜ਼ਗਾਰ ਮੇਲਾ 2 ਫ਼ਰਵਰੀ ਨੂੰ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਪਲੇਸਮੈਂਟ ਅਫਸਰ ਨੇ ਦੱਸਿਆ ਗਿਆ ਕਿ ਅਪਰੈਂਟਿਸਾਂ ਲਈ ਮੁਫ਼ਤ ਕੈਂਟੀਨ ਸਹੂਲਤ ਮੁਫ਼ਤ ਮੈਡੀਕਲ ਸਹੂਲਤ ਅਤੇ ਮੁਫ਼ਤ ਵਰਦੀ ਦੀ ਸਹੂਲਤ ਵੀ ਉਪਲਬੱਧ ਕਰਵਾਈ ਜਾਵੇਗੀ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ) ਸ੍ਰੀ ਮੁਕਤਸਰ ਸਾਹਿਬ ਵਿਖੇ ਰੋਜ਼ਗਾਰ ਮੇਲਾ 2 ਫ਼ਰਵਰੀ ਨੂੰ ਸਵੇਰੇ 10:00 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਆਈ.ਟੀ.ਆਈ ਸ੍ਰੀ ਮੁਕਤਸਰ ਸਾਹਿਬ ਧਨਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਦੌਰਾਨ ਯੋਗ ਉਮੀਦਵਾਰਾਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਅਪਰੈਂਟਿਸਸ਼ਿਪ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ। ਸਿਖਲਾਈ ਸੰਸਥਾ ਵੱਲੋਂ ਜਾਰੀ ਨੋਟਿਸ ਅਨੁਸਾਰ 10ਵੀਂ/+2 ਯੋਗਤਾ ਵਾਲੇ ਉਮੀਦਵਾਰਾਂ ਲਈ ਮਹੀਨਾਵਾਰ ਭੁਗਤਾਨ 13,227 ਰੁਪਏ (11,727 + 1,500) ਨਿਰਧਾਰਿਤ ਹੈ, ਜਦ ਕਿ ਆਈ.ਟੀ.ਆਈ ਅਤੇ ਗ੍ਰੈਜੂਏਸ਼ਨ ਯੋਗਤਾ ਵਾਲੇ ਉਮੀਦਵਾਰਾਂ ਨੂੰ 14,500 ਰੁਪਏ ਪ੍ਰਤੀ ਮਹੀਨਾ (13,000 + 1,500) ਭੁਗਤਾਨ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ, ਘੱਟੋ-ਘੱਟ ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕਰਨ ਉਪਰਾਂਤ 2,000 ਰੁਪਏ ਪ੍ਰਤੀ ਮਹੀਨਾ ਰਿਟੈਨਸ਼ਨ ਅਲਾਊਅੰਸ ਵੀ ਦੇਣ ਦਾ ਪ੍ਰਬੰਧ ਹੈ। ਸਾਰੇ ਅਪਰੈਂਟਿਸਾਂ ਨੂੰ ਵਰਕਮੈਨ ਕੰਪਨਸੇਸ਼ਨ ਐਕਟ ਅਤੇ 1 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਕਵਰੇਜ ਹੇਠ ਲਿਆਂਦਾ ਜਾਵੇਗਾ, ਜਿਸ ਦੀ ਲਾਗਤ ਲਗਭਗ 350 ਰੁਪਏ ਪ੍ਰਤੀ ਕਰਮਚਾਰੀ ਪ੍ਰਤੀ ਮਹੀਨਾ ਹੋਵੇਗੀ। ਵਧੇਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਪਲੇਸਮੈਂਟ ਅਫਸਰ ਨੇ ਦੱਸਿਆ ਗਿਆ ਕਿ ਅਪਰੈਂਟਿਸਾਂ ਲਈ ਮੁਫ਼ਤ ਕੈਂਟੀਨ ਸਹੂਲਤ ਮੁਫ਼ਤ ਮੈਡੀਕਲ ਸਹੂਲਤ ਅਤੇ ਮੁਫ਼ਤ ਵਰਦੀ ਦੀ ਸਹੂਲਤ ਵੀ ਉਪਲਬੱਧ ਕਰਵਾਈ ਜਾਵੇਗੀ । ਉਨ੍ਹਾਂ ਵੱਲੋਂ ਯੋਗ ਅਤੇ ਰੁਚੀ ਰੱਖਣ ਵਾਲੇ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਮਿਤੀ ਅਤੇ ਸਮੇਂ ਤੇ ਆਪਣੇ ਸਾਰੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਮੇਲੇ ਵਿੱਚ ਹਾਜ਼ਿਰ ਹੋਣ।

Author : Malout Live