ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਵਿੱਚ 2 ਮੁਕੱਦਮੇ ਦਰਜ ਕਰ 2 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
,
ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਾਨਯੋਗ ਸ੍ਰ. ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ, ਐੱਸ.ਐੱਸ.ਪੀ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਨਸ਼ਿਆ ਖਿਲਾਫ ਵਿੱਢੀ ਮੁਹਿੰਮ ਤਹਿਤ ਜਿੱਥੇ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਜਿਲ੍ਹਾ ਅੰਦਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉੱਥੇ ਹੀ ਨਸ਼ੇ ਦੇ ਸੁਦਾਗਰਾਂ ਨੂੰ ਫੜ੍ਹ ਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਹੀ ਪੁਲਿਸ ਵੱਲੋਂ ਵੱਖ-ਵੱਖ ਥਾਣਿਆ ਵਿੱਚ 2 ਮੁਕੱਦਮੇ ਦਰਜ ਕਰ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਪਾਸੋਂ 1800 ਲੀਟਰ ਲਾਹਣ, 600 ਲੀਟਰ ਸ਼ਰਾਬ ਨਜ਼ਾਇਜ, 03 ਚਾਲੂ ਭੱਠੀਆਂ ਬ੍ਰਾਮਦ ਕੀਤਾ ਗਿਆ ਹੈ। ਕੇਸ ਨੰਬਰ 01
ਐਕਸਾਇਜ਼ ਇੰਸਪੈਕਟਰ ਨਿਰਮਲ ਸਿੰਘ ਅਤੇ ਏ.ਐੱਸ.ਆਈ ਬਲਜਿੰਦਰ ਸਿੰਘ ਅਤੇ ਪੁਲਿਸ ਪਾਰਟੀ ਥਾਣਾ ਕਬਰਵਾਲਾ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਗਸ਼ਤ ਵਾ ਚੈਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਪਿੰਡ ਡੱਬਵਾਲੀ ਢਾਬ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ ਤੇ ਪੁਲਿਸ ਪਾਰਟੀ ਵੱਲੋਂ
ਵਿਸ਼ਾਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਡੱਬਵਾਲੀ ਢਾਬ ਤੋਂ 1600 ਲੀਟਰ ਲਾਹਣ, 600 ਲੀਟਰ ਸ਼ਰਾਬ ਨਾਜ਼ਾਇਜ, 03 ਚਾਲੂ ਭੱਠੀਆਂ ਬ੍ਰਾਮਦ ਕੀਤੀਆਂ, ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 111 ਮਿਤੀ 04.08.2023 ਅ/ਧ 61/1/14 ਐਕਸਾਇਜ਼ ਐਕਟ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ। ਕੇਸ ਨੰਬਰ 02 ਥਾਣਾ ਸਦਰ ਮਲੋਟ ਵੱਲੋਂ ਗਸ਼ਤ ਵਾ ਚੈੱਕਿੰਗ ਦੌਰਾਨ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿੱਚ ਮੁਖਬਰ ਦੀ ਇਤਲਾਹ ਤੇ ਪੁਲਿਸ ਪਾਰਟੀ ਵੱਲੋਂ ਕੁਲਦੀਪ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਈਨਾ ਖੇੜਾ ਤੋਂ 200 ਲੀਟਰ ਲਾਹਣ ਬ੍ਰਾਮਦ ਕੀਤੀ। ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 77 ਮਿਤੀ 04.08.2023 ਅ/ਧ 61/1/14 ਐਕਸਾਇਜ਼ ਐਕਟ ਦਰਜ਼ ਕਰ ਅਗਲੇਰੀ ਕਾਰਵਾਈ ਕੀਤੀ ਸ਼ੁਰੂ। Author: Malout Live