ਸਾਧੂ ਸਿੰਘ ਧਰਮਸੋਤ ਨਾਭਾ ਜੇਲ੍ਹ ਤੋਂ ਹੋਏ ਰਿਹਾਅ,ਕੋਰਟ ਵੱਲੋਂ ਮਨਜ਼ੂਰ ਹੋਈ ਜ਼ਮਾਨਤ
ਮਲੋਟ (ਪੰਜਾਬ): ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਬੀਤੀ ਸ਼ਾਮ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਉਹ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੱਲ੍ਹ ਧਰਮਸੋਤ ਨੂੰ ਜ਼ਮਾਨਤ ਦੇ ਦਿੱਤੀ ਸੀ। ਧਰਮਸੋਤ ਕਰੀਬ 3 ਮਹੀਨਿਆਂ ਤੋਂ ਜੇਲ੍ਹ ਵਿੱਚ ਸਨ।
ਵਿਜੀਲੈਂਸ ਬਿਊਰੋ ਨੇ ਉਸ ਨੂੰ ਅਮਲੋਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾਂ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਚ ਮੰਤਰੀ ਰਹਿੰਦਿਆਂ ਕਰੋੜਾਂ ਦੇ ਜੰਗਲ ਘੁਟਾਲੇ ਦਾ ਦੋਸ਼ ਹੈ।ਧਰਮਸੋਤ ਦੇ ਵਕੀਲ ਏ.ਪੀ.ਐੱਸ ਦਿਓਲ ਨੇ ਦੱਸਿਆ ਕਿ 2 ਦਿਨ ਜ਼ਮਾਨਤ 'ਤੇ ਬਹਿਸ ਹੋਈ। Author: Malout Live