ਗਿੱਦੜਬਾਹਾ ਦੇ ਪਿੰਡ ਮਧੀਰ ਵਿੱਚ ਲੁੱਕ ਪਲਾਂਟ ਨੂੰ ਲੈਕੇ ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ

ਗਿੱਦੜਬਾਹਾ ਦੇ ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਦੇ ਵਿਰੋਧ ’ਚ ਬੀਤੇ ਦਿਨ ਪਿੰਡ ਵਾਸੀਆਂ ਨੇ ਗਿੱਦੜਬਾਹਾ-ਸ਼੍ਰੀ ਮੁਕਤਸਰ ਸਾਹਿਬ ਰੋਡ ’ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਪਿੰਡ ਮਧੀਰ ਵਾਸੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਲੁੱਕ ਮਿਕਸ ਪਲਾਂਟ ਦਾ ਵਿਰੋਧ ਕਰ ਰਹੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਦੇ ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਦੇ ਵਿਰੋਧ ਬੀਤੇ ਦਿਨ ਪਿੰਡ ਵਾਸੀਆਂ ਨੇ ਗਿੱਦੜਬਾਹਾ-ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਪਿੰਡ ਮਧੀਰ ਵਾਸੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਲੁੱਕ ਮਿਕਸ ਪਲਾਂਟ ਦਾ ਵਿਰੋਧ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਇਸ ਪਲਾਂਟ ਦਾ ਕੰਮ ਕਈ ਵਾਰ ਰੋਕਿਆ ਗਿਆ, ਪਰ ਬਾਵਜੂਦ ਇਸ ਦੇ ਇਸ ਪਲਾਂਟ ਦੇ ਮਾਲਕ ਪਲਾਂਟ ਇਸੇ ਜਗ੍ਹਾ ਤੇ ਲਾਉਣ ਲਈ ਬਜ਼ਿਦ ਹਨ, ਜਦਕਿ ਪਿੰਡ ਵਾਸੀ ਇਸ ਲੁੱਕ ਪਲਾਂਟ ਨੂੰ ਪਿੰਡ ਦੀ ਆਬਾਦੀ ਦੇ ਨਜ਼ਦੀਕ ਨਾ ਲੱਗਣ ਦੇਣ ਲਈ ਬਾਜਿਦ ਹਨ। ਪਿੰਡ ਵਾਸੀਆਂ ਨੇ ਪਲਾਂਟ ਦੇ ਵਿਰੋਧ ਚ ਵੱਡਾ ਇਕੱਠ ਕਰਦੇ ਹੋਏ ਸੜਕੀ ਆਵਾਜਾਈ ਠੱਪ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡ ਦੀ ਆਬਾਦੀ ਨੇੜੇ ਲੱਗਣ ਵਾਲਾ ਇਹ ਪਲਾਂਟ ਪਿੰਡ ਵਾਸੀਆਂ ਲਈ ਘਾਤਕ ਸਿੱਧ ਹੋਵੇਗਾ। ਇਸ ਲੁੱਕ ਪਲਾਂਟ ਚੋਂ ਨਿਕਲਣ ਵਾਲ਼ੇ ਧੂਏਂ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਚ ਵੱਡੀ ਸਮੱਸਿਆ ਪੈਦਾ ਹੋਵੇਗੀ ਅਤੇ ਇਸ ਨਾਲ ਹਵਾ, ਪਾਣੀ ਦੂਸ਼ਿਤ ਹੋਣਗੇ। ਪਿੰਡ ਵਾਸੀ ਇਸ ਪਲਾਂਟ ਨੂੰ ਆਬਾਦੀ ਤੋਂ ਦੂਰ ਲਗਾਉਣ ਦੀ ਅਪੀਲ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਉਨ੍ਹਾਂ ਨੂੰ ਵੱਡਾ ਇਕੱਠ ਕਰਕੇ ਆਵਾਜਾਈ ਠੱਪ ਕਰਨ ਲਈ ਮਜ਼ਬੂਰ ਹੋਣਾ ਪਿਆ ਹੈ।

Author : Malout Live