ਪੰਜਾਬ ਰਾਜ ਬਿਜਲੀ ਬੋਰਡ, ਮੁਲਾਜ਼ਮ ਜੱਥੇਬੰਦੀ ਗ੍ਰਿਡ ਸਬ ਸਟੇਸ਼ਨ ਇੰਪਲਾਈ ਯੂਨੀਅਨ (ਰਜਿ 24), ਮਲੋਟ ਸਬ ਡਵੀਜ਼ਨ, 66 ਕੇ.ਵੀ ਸਬ ਸਟੇਸ਼ਨ ਦੀ ਹੋਈ ਮੀਟਿੰਗ
ਮਲੋਟ: ਬੀਤੇ ਦਿਨੀਂ ਮਲੋਟ ਵਿਖੇ ਪੰਜਾਬ ਰਾਜ ਬਿਜਲੀ ਬੋਰਡ, ਮੁਲਾਜ਼ਮ ਜੱਥੇਬੰਦੀ ਗ੍ਰਿਡ ਸਬ ਸਟੇਸ਼ਨ ਇੰਪਲਾਈ ਯੂਨੀਅਨ (ਰਜਿ 24), ਮਲੋਟ ਸਬ ਡਵੀਜ਼ਨ, 66 ਕੇ.ਵੀ ਸਬ ਸਟੇਸ਼ਨ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਸਟੇਟ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਭਗਤ ਵੱਲੋਂ ਸ਼ਿਰਕਤ ਕੀਤੀ ਗਈ। ਇਸ ਦੇ ਨਾਲ ਫਾਜ਼ਿਲਕਾ ਮੰਡਲ ਪ੍ਰਧਾਨ ਹਰਦੇਵ ਕਾਠਗੜ੍ਹ ਅਤੇ ਉਨ੍ਹਾਂ ਦੀ ਟੀਮ, ਅਬੋਹਰ ਉਪ-ਮੰਡਲ ਪ੍ਰਧਾਨ ਵਿਨੋਦ ਮਲੇਠੀਆ ਅਤੇ ਉਨ੍ਹਾਂ ਦੀ ਟੀਮ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਜੱਥੇਬੰਦੀ ਦੇ ਚੱਲ ਰਹੇ ਸੰਘਰਸ਼ ਬਾਰੇ ਵਿਚਾਰ ਚਰਚਾ ਕੀਤੀ ਗਈ।
ਇਸ ਦੌਰਾਨ ਜੱਥੇਬੰਦੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਏ 25 ਨਵੇਂ ਸਾਥੀਆਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮਲੋਟ ਉਪ-ਮੰਡਲ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ, ਜਿੰਨ੍ਹਾਂ ਵਿੱਚ ਸੁਖਵੀਰ ਸਿੰਘ (ਐੱਸ.ਐੱਸ.ਏ) ਨੂੰ ਪ੍ਰਧਾਨ, ਸੰਦੀਪ ਕੁਮਾਰ (ਜੇ.ਈ.) ਨੂੰ ਉਪ-ਪ੍ਰਧਾਨ, ਅਤੁਲ ਅਨੇਜਾ (ਐੱਸ.ਐੱਸ.ਏ) ਨੂੰ ਜਨਰਲ ਸਕੱਤਰ, ਪ੍ਰਵੀਨ ਕੁਮਾਰ (ਏ.ਐੱਸ.ਐੱਸ.ਏ) ਨੂੰ ਉਪ-ਸਕੱਤਰ, ਅਮਰੀਕ ਸਿੰਘ (ਆਰ.ਟੀ.ਐੱਮ) ਨੂੰ ਕੈਸ਼ੀਅਰ ਅਤੇ ਸ਼ਸ਼ੀਕਾਂਤ ( ਆਰ.ਟੀ.ਐੱਮ) ਨੂੰ ਸਹਾਇਕ ਕੈਸ਼ੀਅਰ ਸਰਵ ਸੰਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਮੌਕੇ ਚੁਣੇ ਗਏ ਸਾਰੇ ਸਾਥੀਆਂ ਨੇ ਆਪਣੇ ਅਹੁਦੇ ਪ੍ਰਤੀ ਤਨਦੇਹੀ ਅਤੇ ਇਮਾਨਦਾਰੀ ਨਾਲ ਜੱਥੇਬੰਦੀ ਦੀ ਸੇਵਾ ਕਰਨ ਦਾ ਪੂਰਨ ਭਰੋਸਾ ਦਿੱਤਾ। Author: Malout Live