MSME ਪ੍ਰਮੋਸ਼ਨ ਕੌਂਸਲ ਇੰਡੀਆ ਵੱਲੋਂ ਪੰਜਾਬ ਦੇ ਜਿਲ੍ਹਾ ਮੋਗਾ ਵਿਖ਼ੇ ਰਾਸ਼ਟਰੀ ਪੱਧਰ ਤੇ ਸੈਂਟ੍ਰਲ ਲੋਨ ਸੰਬੰਧੀ ਸਰਕਾਰੀ ਸਕੀਮਾਂ ਤਹਿਤ ਲਗਾਇਆ ਜਾਗਰੂਕਤਾ ਸੈਮੀਨਾਰ
ਮਲੋਟ: ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਇਸੇਸ ਪ੍ਰਮੋਸ਼ਨ ਕੌਂਸਲ ਇੰਡੀਆ ਦੀ ਛਤਰ-ਛਾਇਆ ਹੇਠ ਆਈ.ਐੱਸ.ਐੱਫ ਫਾਰਮੇਸੀ ਕਾਲਜ ਪੰਜਾਬ ਦੇ ਜਿਲ੍ਹਾ ਮੋਗਾ ਵਿਖੇ 10 ਤੋਂ 2 ਵਜੇ ਰਾਸ਼ਟਰੀ ਪੱਧਰ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਆਏ ਬੈਂਕਾਂ ਦੇ ਮੁੱਖ ਅਧਿਕਾਰੀਆਂ, ਜਿਲ੍ਹਾ ਮੋਗਾ ਦੇ ਮੌਜੂਦਾ ਜਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ, ਸਾਬਕਾ ਐੱਮ.ਐੱਲ.ਏ ਡਾਕਟਰ ਹਰਜੋਤ ਕਮਲ, ਸੈਂਟਰਲ ਦਿੱਲ੍ਹੀ ਤੋਂ ਐੱਮ.ਐੱਸ.ਐੱਮ.ਈ ਪ੍ਰਮੋਸ਼ਨ ਕੌਂਸਲ ਇੰਡੀਆ ਦੇ ਨੈਸ਼ਨਲ ਚੇਅਰਮੈਨ ਸ਼੍ਰੀ ਵਿਜੇ ਕੁਮਾਰ ਤੇ ਨੈਸ਼ਨਲ ਵਾਈਸ ਚੇਅਰਮੈਨ ਸ਼੍ਰੀ ਪ੍ਰਦੀਪ ਮਿਸ਼ਰਾ ਸਰਕਾਰ, ਪੰਜਾਬ ਚੇਅਰਮੈਨ ਸੰਜੀਵ ਥਾਪਰ, ਪੰਜਾਬ ਵਾਇਸ ਚੇਅਰਮੈਨ ਬਲਵੀਰ ਸਿੰਘ ਹਰਾਈਪੁਰ ਵੱਲੋਂ ਸੈਮੀਨਾਰ ਆਰੰਭ ਕੀਤਾ ਗਿਆ। MSME ਪ੍ਰਮੋਸ਼ਨ ਕੌਂਸਲ ਭਾਰਤ ਦੇ ਚੇਅਰਮੈਨ ਵਿਜੇ ਕੁਮਾਰ ਅਤੇ ਰਾਸ਼ਟਰੀ ਉਪ-ਚੇਅਰਮੈਨ ਪ੍ਰਦੀਪ ਮਿਸ਼ਰਾ ਸਰਕਾਰ ਨੇ ਦੱਸਿਆ ਕਿ ਭਾਰਤ ਵਿੱਚ ਬੇਰੋਜ਼ਗਾਰੀ ਰੋਜ਼ਗਾਰ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮੁੱਖ ਰੱਖਦਿਆਂ ਭਾਰਤ ਦੇਸ਼ ਦੀ ਨੌਜਵਾਨ ਪੀੜੀ ਨੂੰ ਦਿਸ਼ਾ ਦੇਣ ਸੰਬੰਧੀ ਕਾਰੋਬਾਰ ਕਰਨ ਲਈ MSME ਅਤੇ PMEGP ਪ੍ਰੋਗਰਾਮ ਤਹਿਤ ਚਲਾਈ ਜਾ ਰਹੀਆਂ ਛੋਟੀਆਂ ਵੱਡੀਆਂ ਇੰਡਸਟਰੀਜ਼ ਲੋਨ ਸੰਬੰਧਿਤ ਸਕੀਮਾਂ ਨੂੰ ਪੂਰੇ ਭਾਰਤ ਪੱਧਰ ਉੱਤੇ ਆਮ ਜਨਤਾ ਤੱਕ MSME ਕੌਂਸਿਲ ਵੱਲੋਂ ਘਰ-ਘਰ ਤੱਕ ਪਹੁੰਚਾਉਣ ਦਾ ਜੁੰਮਾ ਚੁੱਕਿਆ ਗਿਆ ਅਤੇ ਕੌਂਸਿਲ ਵੱਲੋਂ ਪੂਰੇ ਭਾਰਤ ਵਿੱਚ ਟਾਰਗੇਟ ਦੇ ਰੂਪ ਵਿੱਚ ਬੇਰੋਜ਼ਗਾਰੀ ਜੜ੍ਹੋਂ ਖਤਮ ਕਰਨ ਦਾ ਮੁਕੰਮਲ ਯਤਨ ਵੀ ਕੀਤਾ ਜਾ ਰਿਹਾ ਹੈ।
ਪੰਜਾਬ ਚੇਅਰਮੈਨ ਸੰਜੀਵ ਥਾਪਰ ਤੇ ਵਾਈਸ ਚੇਅਰਮੈਨ ਬਲਵੀਰ ਸਿਘ ਹਰਾਈਪੁਰ ਨੇ ਦੱਸਿਆ ਕਿ ਭਾਰਤ ਦੇ ਨੋਜਵਾਨਾਂ ਲਈ MSME ਪੀ.ਸੀ.ਆਈ ਸੈਂਟਰਲ ਸਰਕਾਰ ਤੋਂ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਕੌਂਸਲ ਦੀ ਦੇਖ-ਰੇਖ ਵਿੱਚ ਲੋੜਵੰਦਾਂ ਦੀ ਜ਼ਰੂਰਤਾਂ ਮੁਤਾਬਿਕ MSME ਕੌਂਸਲ ਦੇ ਪ੍ਰੋਫੈਸ਼ਨਲ ਸੀ.ਏ ਵੱਲੋਂ ਪ੍ਰੋਜੈਕਟ ਫਾਈਲ ਤਿਆਰ ਕਰਕੇ MSME ਕੌਂਸਲ ਅਧਿਕਾਰੀਆਂ ਵੱਲੋਂ ਸੰਪੂਰਨ ਜਾਂਚ ਦੌਰਾਨ ਜਿਲ੍ਹਿਆਂ ਦੇ ਡੀ.ਆਈ.ਸੀ ਦਫਤਰ ਨੂੰ ਭੇਜੀ ਜਾਵੇਗੀ। ਜਿਸਦੇ ਲੋਨ ਸੰਬੰਧੀ ਦਸਤਾਵੇਜ਼ ਬਿਲਕੁਲ ਸਰਲ ਤੇ ਆਮ ਹਨ ਤੇ ਜਿਸਦੀ ਲੋਨ ਪ੍ਰੋਫਾਈਲ ਸਬਸਿਡੀ ਅਧੀਨ ਦਰਜ ਕਰਵਾਈ ਜਾਵੇਗੀ। ਇਸ ਮੋਕੇ ਪੀ.ਐੱਨ.ਬੀ ਰੀਜ਼ਨਲ ਦਫਤਰ ਤੋਂ ਦਯਾਨੰਦ ਕਾਰਡਨ, ਚਰਨਜੀਤ ਸਿੰਘ ਲੀਡ ਜਿਲ੍ਹਾ ਐੱਮ.ਡੀ, ਪੀ.ਐੱਨ.ਬੀ, ਐੱਸ.ਬੀ.ਆਈ ਡਿਪਟੀ ਜਨਰਲ ਮੈਨੇਜਰ ਐਡਮਿਨ ਆਫਿਸ ਬਠਿੰਡਾ, ਨਵੀਨ ਕੁਮਾਰ ਪਟਿਆਲ ਏ.ਜੀ.ਐੱਮ MSME ਐੱਸ.ਬੀ.ਆਈ ਬਠਿੰਡਾ ਵੱਲੋਂ ਦੱਸਿਆ ਗਿਆ ਕਿ ਸਟੈਂਡਅੱਪ ਇੰਡੀਆ, ਮੁਦਰਾ ਲੋਨ, ਐੱਸ.ਐੱਮ.ਈ, MSME ਅਤੇ PMEGP ਲੋਨ ਨੌਜਵਾਨ ਵਰਗ ਦੇ ਜਰੂਰਤਮੰਦਾਂ ਨੂੰ ਆਪਣੇ ਕਾਰੋਬਾਰ ਤੇ ਇੰਡਸਟਰੀ ਨੂੰ ਵੱਧ ਤੋਂ ਵੱਧ ਇਸਦਾ ਲਾਭ ਲੈ ਕੇ ਭਾਰਤ ਦੇਸ਼ ਦੀ ਅਰਥ ਵਿਵਸਥਾ ਨੂੰ ਸਿਰਮੌਰ ਬਣਾਉਣਾ ਚਾਹੀਦਾ ਹੈ ਤਾਂ ਕੇ ਰੋਜ਼ਗਾਰ ਦੇ ਸਾਧਨਾਂ ਦੀ ਮੰਗ ਵਿੱਚ ਤਬਦੀਲੀ ਆ ਸਕੇ। ਇਸ ਮੌਕੇ MSME ਪ੍ਰਮੋਸ਼ਨ ਕੌਂਸਲ ਇੰਡੀਆ ਤੋਂ ਸੀਨੀਅਰ ਡਾਇਰੈਟਰ, ਡਾਇਰੈਕਟਰ ਫੀਲਡ ਅਫਸਰ ਜਲੰਧਰ ਤੋਂ ਸਰਕਲ ਡਾਇਰੈਕਟਰ ਰੋਹਿਤ ਭਾਟੀਆ ਗੋਲਡ ਮੈਡਲਿਸਟ ਸਟੇਟ ਐਵਾਰਡੀ, ਭਾਰਤੀ ਜਾਗ੍ਰਿਤੀ ਮੰਚ ਵਿਨੋਦ ਅਤੇ ਹੋਰ ਅਨੇਕਾਂ ਸਟੇਟ ਤੇ ਨੈਸ਼ਨਲ ਲੈਵਲ ਦੀਆਂ ਨਾਮਵਰ ਸਖਸ਼ੀਅਤਾਂ ਹਾਜ਼ਿਰ ਸਨ। Author: Malout Live