ਪੰਜਾਬ ਸਪੋਰਟਸ ਕਲੱਬ ਫਰਾਂਸ ‘ਚ ਦੋ ਦਿਨਾਂ ਪੰਜਾਬੀ ਸੱਭਿਆਚਾਰਕ ਖੇਡ ਮੇਲਾ ਅਮਿੱਟ ਪੈੜਾਂ ਪਾਉਂਦਾ ਹੋਇਆ ਸਮਾਪਤ

ਮਲੋਟ: ਪੰਜਾਬ ਸਪੋਰਟਸ ਕਲੱਬ ਫਰਾਂਸ ਦੇ ਪ੍ਰਬੰਧਕ ਬੀਤੇ 29 ਸਾਲਾਂ ਤੋਂ ਲਗਾਤਾਰ ਸਿੱਖੀ ਸਿਧਾਂਤਾ, ਗੁਰਧਾਮਾਂ ਦੀ ਪਵਿੱਤਰਤਾ ਖਾਤਰ, ਸਰਬੱਤ ਦੇ ਭਲੇ ਵਾਸਤੇ ਅਤੇ ਪੰਜਾਬ ਪੰਜਾਬੀਅਤ ਦੇ ਹਿੱਤਾਂ ਲਈ ਆਪਣਾ ਆਪ ਨਿਸ਼ਾਵਰ ਕਰਨ ਵਾਲੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਪੰਜਾਬੀ ਸੱਭਿਆਚਾਰਕ ਖੇਡ ਮੇਲਾ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਮੌਕੇ ਫੁੱਟਬਾਲ ਦੀਆਂ ਟੀਮਾਂ ਨੇ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਛੋਟੇ ਬੱਚਿਆਂ ਦੀ ਦੋੜਾਂ ਕਰਵਾਈ ਗਈਆਂ ਨਾਲ ਹੀ ਟੀਮਾਂ ਨੂੰ ਫਸਟ ਅਤੇ ਸੈਕਿੰਡ ਇਨਾਮ ਦਿੱਤੇ। ਇਸ ਖੇਡ ਮੇਲੇ ਵਿੱਚ ਸੇਵਾ ਸਿਮਰਨ ਦੇ ਪੁੰਜ ਤੇ

ਮਨੁੱਖਤਾ ਕਲਿਆਣ ਲਈ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀ ਧਾਰਮਿਕ ਸ਼ਖਸ਼ੀਅਤ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਬੋਬੀਨੀ (ਪੈਰਿਸ)ਦੇ ਮੇਅਰ ਅਬਦਲੁ ਸੈਦੀਤੇ ਡਿਪਟੀ ਮੇਅਰ ਰਣਜੀਤ ਸਿੰਘ ਗੁਰਾਇਆ ਨੇ ਪੰਜਾਬੀ ਸੱਭਿਆਚਾਰਕ ਮੇਲੇ ‘ਚ ਵਿਸ਼ੇਸ਼ ਸੱਦੇ ਤੇ ਸ਼ਮੂਲੀਅਤ ਕੀਤੀ। ਇਸ ਦੋ ਦਿਨਾਂ ਖੇਡ ਮੇਲੇ ਵਿੱਚ ਪੁੱਜਣ ਵਾਲੇ ਦਰਸ਼ਕ ਪ੍ਰੇਮੀਆਂ ਲਈ ਦੋਵੇਂ ਦਿਨ ਚਾਹ-ਪਕੌੜਿਆਂ ਸਮੇਤ ਗੁਰੂ ਕੇ ਲੰਗਰ ਅਤੁੱਟ ਛਕਾਏ ਗਏ। ਇਸ ਮੌਕੇ ਗਾਇਕ ਹਰਫ ਚੀਮਾ ਅਤੇ ਕਬੱਡੀ ਖਿਡਾਰੀ ਸਵ. ਸੰਦੀਪ ਨੰਗਰ ਅੰਬੀਆਂ ਦਾ ਭਰਾ ਗੁਰਜੀਤ ਨੰਗਲ ਅੰਬੀਆਂ ਸਮੇਤ ਯੋਰਪ ਦੇ ਵੱਖ-ਵੱਖ ਦੇਸ਼ਾਂ ਦੀ ਸ਼ਖਸ਼ੀਅਤਾਂ ਹਾਜ਼ਿਰ ਸਨ। Author: Malout Live